ਹਾਈ ਕੋਰਟ ਨੇ ਜਾਤ ਆਧਾਰਿਤ ਵਾਰਡਬੰਦੀ ’ਤੇ ਲਗਾਈ ਰੋਕ

ਚੰਡੀਗੜ੍ਹ:ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਹਰਿਆਣਾ ਦੇ ਇੱਕ ਪਿੰਡ ਵਿੱਚ ਕੀਤੀ ਗਈ ਜਾਤੀ ਆਧਾਰਿਤ ਵਾਰਡਬੰਦੀ ਨੂੰ ਗਲਤ ਠਹਿਰਾਉਂਦਿਆਂ ਉਸ ’ਤੇ ਰੋਕ ਲਗਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 2015 ’ਚ ਪੰਚਾਇਤੀ ਚੋਣਾਂ ਸਮੇਂ ਹਰਿਆਣਾ ਸਰਕਾਰ ਨੇ ਸੋਨੀਪਤ ਦੇ ਪਿੰਡ ਜਟੌਲਾ ’ਚ ਜਾਤੀ ਆਧਾਰਿਤ ਪੱਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਲਈ ਵੱਖ ਵੱਖ ਵਾਰਡ ਬਣਾ ਦਿੱਤੇ ਸਨ ਤੇ ਇਸੇ ਵਾਰਡਬੰਦੀ ਮੁਤਾਬਕ ਸਾਲ 2015 ਦੀਆਂ ਪੰਚਾਇਤੀ ਚੋਣਾਂ ਵੀ ਕਰਵਾ ਦਿੱਤੀਆਂ ਗਈਆਂ। ਜਟੌਲਾ ਵਾਸੀ ਕਰਤਾਰ ਸਿੰਘ ਬੱਜਰ ਨੇ ਇਸ ਵਾਰਡਬੰਦੀ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਵਕੀਲ ਸੁਨੀਲ ਰੰਗਾ ਨੇ ਦੱਸਿਆ ਕਿ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਕਿਹਾ ਕਿ ਸਰਕਾਰ ਪਿੰਡ ਜਟੌਲ ਵਿੱਚ ਨਵੇਂ ਸਿਰੇ ਤੋਂ ਹਰਿਆਣਾ ਪੰਚਾਇਤੀ ਰਾਜ ਇਲੈਕਸ਼ਨ ਰੂਲਜ਼ 4 ਅਨੁਸਾਰ ਵਾਰਡਬੰਦੀ ਕਰੇਗੀ।