ਸੂਬੇ ਵਿੱਚ ਖਰੀਦ ਦੇ ਛੇਵੇਂ ਦਿਨ 150569.53 ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ

ਚੰਡੀਗੜ੍ਹ: ਪੰਜਾਬ ਰਾਜ ਵਿੱਚ ਅੱਜ ਝੋਨੇ ਦੀ ਖਰੀਦ ਦੇ ਛੇਵੇਂ ਦਿਨ ਸਰਕਾਰੀ ਏਜੰਸੀਆਂ ਵੱਲੋਂ 150569.53 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ  ਖਰੀਦ ਦੇ ਛੇਵੇਂ ਦਿਨ ਸੂਬੇ ਦੀਆਂ ਮੰਡੀਆਂ ਵਿੱਚ 514907.69 ਮੀਟਿ੍ਰਕ ਟਨ ਝੋਨਾ  ਸਰਕਾਰੀ ਏਜੰਸੀਆਂ ਵਲੋਂ ਅਤੇ 11599 ਮੀਟਿ੍ਰਕ ਟਨ ਮਿਲਰਜ ਵਲੋਂ ਖਰੀਦਿਆ ਗਿਆ ਹੈ। ਉਨਾਂ ਦੱਸਿਆ ਕਿ ਸੂਬੇ ਦੀਆਂ  ਮੰਡੀਆਂ ਵਿੱਚ ਖਰੀਦ ਦੇ ਛੇਵੇਂ ਦਿਨ 165548.41  ਮੀਟਿ੍ਰਕ ਟਨ ਝੋਨੇ ਦੀ ਆਮਦ ਹੋਈ ਹੈ। 
ਸ਼੍ਰੀ ਆਸ਼ੂ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਕੁੱਲ 580569.53 ਮੀਟਿ੍ਰਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋ 526506.69 ਮੀਟਿ੍ਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। 
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਦੇ 425.84 ਕਰੋੜ ਦੀ ਰਾਸ਼ੀ ਕਲੀਅਰ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *