ਭਿਆਨਕ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖ਼ਮੀ

ਸੰਗਰੂਰ: ਅੱਜ ਦੇਰ ਰਾਤ ਸੰਗਰੂਰ ਵਿਖੇ ਇਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਅਤਿ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਵਿਅਕਤੀ ਪਾਤੜਾਂ ਸਾਈਡ ਤੋਂ ਸੰਗਰੂਰ ਵੱਲ ਆ ਰਹੇ ਸਨ ਅਤੇ ਸੰਗਰੂਰ ਤੋਂ ਪਾਤੜਾਂ ਸਾਈਡ ਵੱਲ ਜਾ ਰਹੇ ਟਰੱਕ ਅਤੇ ਕਾਰ ਦੀ ਆਪਸੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ। ਇਹ ਹਾਦਸਾ ਸੰਗਰੂਰ ਤੋਂ ਪਾਤੜਾਂ ਰੋਡ ‘ਤੇ ਪੈਂਦੇ ਗੰਦੇ ਨਾਲੇ ਦੇ ਪੁਲ ਉਪਰ ਵਾਪਰਿਆ।

ਮ੍ਰਿਤਕ ਵਿਅਕਤੀ ਪਿੰਡ ਤੂੰਗਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਜ਼ਖ਼ਮੀ ਵਿਅਕਤੀ ਪਿੰਡ ਨਾਗਰੇ ਦਾ ਦੱਸਿਆ ਜਾ ਰਿਹਾ ਹੈ। ਘਟਨਾ ਸਥਾਨ ‘ਤੇ ਪੁੱਜੀ ਸੰਗਰੂਰ ਪੁਲਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *