ਪੀਪੀਏ ਫ਼ਿਲੌਰ ਵਿੱਚ ਹੋਣ ਵਾਲਾ ਕੋਰਸ ਮੁੜ ਮੁਲਤਵੀ

ਮੋਗਾ : ਪੰਜਾਬ ਪੁਲੀਸ ਅਕਾਦਮੀ ਫ਼ਿਲੌਰ ਵਿੱਚ 17 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਕੋਰਸ ਮੁੜ ਮੁਲਤਵੀ ਕਰ ਦਿੱਤਾ ਗਿਆ ਹੈ। ਡੀਜੀਪੀ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕੋਰਸ ਲਈ ਆਨਲਾਈਨ ਕਲਾਸਾਂ ਚਲਾਉਣ ਦਾ ਮਾਮਲਾ ਵਿਚਾਰ ਅਧੀਨ ਹੈ। ਪੱਤਰ ਵਿੱਚ ਖੇਤਰੀ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ 17 ਜੁਲਾਈ ਨੂੰ ਤਰੱਕੀ ਕੋਰਸ ਲਈ ਅਕਾਦਮੀ ਵਿੱਚ ਨਾ ਆਉਣ। ਡੀਜੀਪੀ ਨੇ 10 ਜੁਲਾਈ ਨੂੰ ਕੋਰਸ ਸ਼ੁਰੂ ਕਰਨ ਸਬੰਧੀ ਖੇਤਰੀ ਅਧਿਕਾਰੀਆਂ ਨੂੰ ਪੱਤਰ ਰਾਹੀਂ ਸੂਚਿਤ ਕੀਤਾ ਸੀ। ਹੁਣ ਕੋਵਿਡ-19 ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਲਈ ਕੋਰਸ ਮੁਲਤਵੀ ਹੋਣ ਕਾਰਨ ਪੁਲੀਸ ਮੁਲਾਜ਼ਮਾਂ ਵਿੱਚ ਨਿਰਾਸ਼ਾ ਹੈ।

Leave a Reply

Your email address will not be published. Required fields are marked *