ਪੁਲੀਸ ਇੰਸਪੈਕਟਰ ਦੀ ਜਨਮ ਦਿਨ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮੋਗਾ : ਇਥੇ ਅਡਾਨੀ ਅਨਾਜ ਭੰਡਾਰ ਅੱਗੇ ਕਿਸਾਨ ਜਥੇਬੰਦੀਆਂ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਸਬੰਧੀ ਚੱਲ ਰਹੇ ਸੰਘਰਸ਼ ਦੌਰਾਨ ਸੁਰੱਖਿਆ ਵਜੋਂ ਤਾਇਨਾਤ ਇੰਸਪੈਕਟਰ ਬਲਦੇਵ ਸਿੰਘ ਬੰਟੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੱਜ ਐਤਵਾਰ ਨੂੰ ਹੀ ਊਨ੍ਹਾਂ ਦਾ ਜਨਮ ਦਿਨ ਸੀ। ਬਲਦੇਵ ਸਿੰਘ ਮੂਲ ਰੂਪ ਵਿੱਚ ਕਪੂਰਥਲਾ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਜ਼ਿਆਦਾ ਸਰਵਿਸ ਮੋਗਾ ਜ਼ਿਲ੍ਹੇ ਵਿੱਚ ਹੀ ਸੀ। ਬਲਦੇਵ ਸਿੰਘ ਇਥੇ ਸਾਈਬਰ ਸੈੱਲ ਇੰਚਾਰਜ ਸਨ ਅਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਕਾਰਨ ਕਰੀਬ ਮਹੀਨਾ ਪਹਿਲਾਂ ਪੁਲੀਸ ਲਾਈਨ ਵਿੱਚ ਤਬਾਦਲਾ ਕਰਕੇ ਉਨ੍ਹਾਂ ਨੂੰ ਅਡਾਨੀ ਅਨਾਜ ਭੰਡਾਰ ਅੱਗੇ ਤਾਇਨਾਤ ਕੀਤਾ ਗਿਆ ਸੀ।