ਸੰਘੀਆਂ ਦੀਆ ਅਰਥੀਆਂ ਫ਼ੂਕੀਆਂ

ਲਹਿਰਾਗਾਗਾ : ਇਥੇ ਅੱਜ ਬਾਅਦ ਦੁਪਹਿਰ ਸਾਢੇ ਤਿੰਨ ਵਜੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਸੈਂਕੜੇ ਮਰਦ ਅਤੇ ਔਰਤਾਂ ਨੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ’ਚ ਮੋਦੀ ਸਰਕਾਰ, ਆਰਐੱਸਐੱਸ ਤੇ ਭਾਜਪਾ ਦੇ ਸਥਾਨਕ ਆਗੂ ਅਸ਼ਵਨੀ ਸਿੰਗਲਾ ਦੀ ਮੇਨ ਬਾਜ਼ਾਰ ਮੰਦਰ ਦੇ ਸਾਹਮਣੇ ਅਰਥੀ ਸਾੜੀ। ਇਸ ਮੌਕੇ ਧਰਮਿੰਦਰ ਸਿੰਘ ਪਿਸ਼ੋਰ ਨੇ ਕਿਹਾ ਕਿ ਉਨ੍ਹਾਂ ਨੇ ਅਸ਼ਵਨੀ ਸਿੰਗਲਾ ਦੀ ਦੁਕਾਨ ਅੱਗੇ ਧਰਨਾ ਅਤੇ ਅਰਥੀ ਸਾੜ ਮੁਜਾਹਰਾ ਕਰਨਾ ਸੀ ਪਰ ਪ੍ਰਸ਼ਾਸਨ ਵੱਲੋਂ ਅਸ਼ਵਨੀ ਸਿੰਗਲਾ ਵੱਲੋਂ ਭਵਿੱਖ ’ਚ ਕੂੜ ਪ੍ਰਚਾਰ ਨਾ ਕਰਨ ਤੇ ਕਿਸਾਨ ਵਿਰੋਧੀ ਨਾ ਲਿਖਣ ਕਰਕੇ ਇਹ ਅਰਥੀ ਸਾੜ ਮੁਜਾਹਰਾ ਮੰਦਰ ਚੌਕ ਵਿੱਚ ਕੀਤਾ ਗਿਆ। ਇਸ ਮੌਕੇ ਔਰਤਾਂ ਨੇ ਸਿਆਪਾ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਸ਼ਵਨੀ ਸਿੰਗਲਾ ਆਪਣੀ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਉਸ ਦੀ ਦੁਕਾਨ ਅਤੇ ਘਰ ਅੱਗੇ ਸਥਾਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਐੱਸਐੱਚਓ ਸਦਰ ਇੰਸਪੈਕਟਰ ਵਿਜੈ ਪਾਲ ਤੇ ਸਿਟੀ ਪੁਲੀਸ ਮੁਖੀ ਬਿਕਰਮ ਸਿੰਘ ਦੀ ਅਗਵਾਈ ’ਚ ਪੁਲੀਸ ਤਾਇਨਾਤ ਸੀ।

Leave a Reply

Your email address will not be published. Required fields are marked *