‘ਆਪ’ ਨੇ ਕੈਪਟਨ ਦਾ ਅਸਤੀਫ਼ਾ ਮੰਗਿਆ

ਚੰਡੀਗੜ੍ਹ : ਆਮ ਆਦਮੀ ਪਾਰਟੀ ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਕਿਹਾ ਕਿ 14 ਫਰਵਰੀ ਦਾ ਦਿਨ ਪੰਜਾਬ ਵਿੱਚ ਲੋਕਤੰਤਰ ਲਈ ਕਾਲਾ ਦਿਨ ਸੀ ਕਿਉਂਕਿ ਨਗਰ ਕੌਂਸਲ ਚੋਣਾਂ ਦੌਰਾਨ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਇਆ ਹੈ। ਸੂਬੇ ਵਿੱਚ ਹਿੰਸਕ ਘਟਨਾਵਾਂ ’ਤੇ ਕੈਪਟਨ ਨੇ ਚੁੱਪੀ ਸਾਧੀ ਹੋਈ ਹੈ ਜਦਕਿ ਇਸ ਮਾਮਲੇ ’ਤੇ ਨਾਕਾਮ ਰਹਿਣ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਸ੍ਰੀ ਅਰੋੜਾ ਨੇ ਚੋਣ ਕਮਿਸ਼ਨ ਅਤੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਚੋਣਾਂ ਵਾਲੇ ਦਿਨ ਹੋਈਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਕਿ ਚੋਣ ਕਮਿਸ਼ਨ ਅਤੇ ਪੁਲੀਸ ਦੋਵਾਂ ਨੇ ਕੈਪਟਨ ਦੇ ਇਸ਼ਾਰੇ ’ਤੇ ਕੰਮ ਕੀਤਾ। ਸਮਾਣਾ ਅਤੇ ਰਾਜਪੁਰਾ ਵਿੱਚ ਕਾਂਗਰਸੀਆਂ ਨੇ ਬੂਥ ਕੇਂਦਰਾਂ ਵਿੱਚੋਂ ਵੋਟਰਾਂ ਨੂੰ ਧਮਕਾ ਕੇ ਬਾਹਰ ਕੱਢ ਦਿੱਤਾ ਤੇ ਜਬਰੀ ਵੋਟਾਂ ਪਵਾਈਆਂ।

Leave a Reply

Your email address will not be published. Required fields are marked *