ਰਵੀ ਸਿੰਘ ਖਾਲਸਾ ਏਡ ਨੇ ਪੁੱਛਿਆ ਇਸ ਸਿੱਖ ਨੌਜਵਾਨ ਬਾਰੇ ਪਤਾ ਕਿਸੇ ਨੂੰ ਤਾਂ ਸਾਨੂੰ ਦੱਸੇ?

ਚੰਡੀਗੜ੍ਹ: ਦਿੱਲੀ ਦੇ ਸਿੰਘੂ ਬਾਰਡਰ ‘ਤੇ 28 ਜਨਵਰੀ ਵਾਲੇ ਦਿਨ ਦਿੱਲੀ ਦੇ ਸਥਾਨਕ ਲੋਕਾਂ ਵੱਲੋਂ ਕਿਸਾਨ ਅੰਦੋਲਨ ਵਾਲੀ ਥਾਂ ‘ਤੇ ਆ ਕੇ ਕਿਸਾਨੀ ਅੰਦੋਲਨ ਨੂੰ ਉਥੋਂ ਚੁਕਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਕਿਸਾਨਾਂ ਉਤੇ ਇੱਟਾਂ ਰੋੜਿਆਂ ਨਾਲ ਹਮਲਾ ਵੀ ਕੀਤਾ ਗਿਆ।
ਇਸਤੋਂ ਬਾਅਦ ਕੁਝ ਲੋਕਾਂ ਦੀ ਭੀੜ ਕਿਸਾਨਾਂ ਨੂੰ ਉਕਸਾ ਰਹੀ ਸੀ ਅਤੇ ਪੱਥਰਬਾਜੀ ਕਰ ਰਹੀ ਸੀ ਨਾਲ ਹੀ ਕਿਸਾਨ ਔਰਤਾਂ ਦੇ ਟੈਂਟ ਵਿਚ ਵੜਨ ਜਾ ਰਹੀ ਸੀ ਤਾਂ ਇਸ ਸਿੱਖ ਨੌਜਵਾਨ ਨੇ ਵਿਰੋਧਤਾ ਕੀਤੀ ਸੀ। ਜਿਸ ਵਿਚ ਪ੍ਰਦਰਸ਼ਨਕਾਰੀਆਂ ਅਤੇ ਕੁਝ ਪੁਲਿਸ ਵਾਲਿਆਂ ਵੱਲੋਂ ਸਿੱਖ ਨੌਜਵਾਨ ਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ ਹੈ ਤੇ ਨੌਜਵਾਨ ਗੰਭੀਰ ਰੂਪ ‘ਚ ਜਖ਼ਮੀ ਅਤੇ ਬੇਹੋਸ਼ ਹੋ ਜਾਂਦਾ ਹੈ, ਇਸਤੋਂ ਬਾਅਦ ਉਸਨੂੰ ਪੁਲਿਸ ਆਪਣੀ ਗੱਡੀ ਵਿੱਚ ਸੁੱਟ ਕੇ ਲੈ ਜਾਂਦੀ ਹੈ।
ਇਸ ਸਿੱਖ ਨੌਜਵਾਨ ਦਾ ਨਾਮ ਰਣਜੀਤ ਸਿੰਘ ਪਿੰਡ ਕਾਜਮਪੁਰ ਜ਼ਿਲ੍ਹਾ ਨਵਾਂ ਸ਼ਹਿਰ ਹੈ। ਇਸ ਦੌਰਾਨ ਰਵੀ ਸਿੰਘ ਖਾਲਸਾ ਏਡ ਵੱਲੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਈ ਗਈ ਹੈ।