ਬਜ਼ੁਰਗ ਦਾ ਕਲਮ ਕੀਤਾ ਸਿਰ ਘਰ ’ਚੋਂ ਹੀ ਮਿਲਿਆ

ਸਾਦਿਕ: ਦੀਪ ਸਿੰਘ ਵਾਲਾ ’ਚ ਬੀਤੇ ਦਿਨੀਂ ਕਤਲ ਹੋਏ ਬਜ਼ੁਰਗ ਦਾ ਕਲਮ ਕੀਤਾ ਸਿਰ ਘਰ ’ਚੋਂ ਹੀ ਮਿਲਿਆ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਘਰ ਦੇ ਵਿਹੜੇ ’ਚੋਂ ਹਰਪਾਲ ਸਿੰਘ ਦਾ ਬਿਨਾਂ ਸਿਰ ਤੋਂ ਧੜ ਮਿਲਿਆ ਸੀ। ਇਸ ਸਬੰਧੀ ਪੁਲੀਸ ਨੇ ਅਣਪਛਾਤਿਆਂ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਸਿਰ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਪੁਲੀਸ ਦੇ ਸ਼ੱਕ ਦੇ ਘੇਰੇ ਵਿੱਚ ਸਨ, ਜਿਸ ਤਹਿਤ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਪਿੱਪਲ ਸਿੰਘ ਸਮੇਤ ਹੋਰਾਂ ਤੋਂ ਪੁੱਛਗਿੱਛ ਕੀਤੀ। ਜਾਂਚ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਦਾ ਸਿਰ ਘਰ ਦੇ ਵਿਹੜੇ ’ਚੋਂ ਹੀ ਦੱਬਿਆ ਮਿਲਿਆ।