ਮੌਸਮ ਵਿਭਾਗ ਦੀ ਚੇਤਾਵਨੀ, ਮੀਂਹ ਨਾਲ ਸੀਤ ਹਵਾਵਾਂ ਦਾ ਵਧੇਗਾ ਪ੍ਰਕੋਪ!

ਚੰਡੀਗੜ੍ਹ: ਪੰਜਾਬ ਵਿਚ ਐਤਵਾਰ ਰਾਤ ਤੋਂ ਸ਼ੁਰੂ ਹੋਈ ਬੂੰਦਾਬਾਂਦੀ ਸੋਮਵਾਰ ਨੂੰ ਦਿਨ ਭਰ ਜਾਰੀ ਰਹੀ। ਇਸ ਨਾਲ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ‘ਚ ਅੱਠ ਡਿਗਰੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਕੁਝ ਥਾਵਾਂ ‘ਤੇ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਦਾ ਫ਼ਰਕ ਇਕ ਡਿਗਰੀ ਜਾਂ ਇਸ ਤੋਂ ਵੀ ਘੱਟ ਰਿਹਾ। ਸੋਮਵਾਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਾਰਿਸ਼ ਹੋਈ।

ਇਸ ਨਾਲ ਧੁੰਦ ਤੋਂ ਕੁਝ ਰਾਹਤ ਮਿਲੀ। ਕਣਕ ਦੀ ਫ਼ਸਲ ਲਈ ਇਹ ਬਾਰਿਸ਼ ਫ਼ਾਇਦੇਮੰਦ ਸਾਬਤ ਹੋਵੇਗੀ ਜਦਕਿ ਸਬਜ਼ੀਆਂ ਤੇ ਫਲਾਂ ਨੂੰ ਨੁਕਸਾਨ ਹੋਇਆ ਹੈ। ਮੰਗਲਵਾਰ ਨੂੰ ਵੀ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਾਰਿਸ਼ ਦੇ ਆਸਾਰ ਹਨ। ਮੀਂਹ ਦੇ ਨਾਲ ਨਾਲ ਠੰਡੀਆਂ ਹਵਾਵਾਂ ਚੱਲਣ ਦੇ ਵੀ ਆਸਾਰ ਹਨ। ਕਿਤੇ ਕਿਤੇ ਗੜ੍ਹੇ ਵੀ ਪੈ ਸਕਦੇ ਹਨ। ਦਿੱਲੀ ਐਨਸੀਆਰ ਵਿਚ ਸੋਮਵਾਰ ਸ਼ਾਮ ਅਤੇ ਦੇਰ ਰਾਤ ਹੋਈ ਹਲਕੀ ਬਾਰਿਸ਼ ਨੇ ਇਕ ਵਾਰ ਫਿਰ ਠੰਡ ਵਧਾ ਦਿੱਤੀ ਹੈ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਵਿਚ ਇਕ ਵਾਰ ਫਿਰ ਦਿੱਲੀ-ਐਨਸੀਆਰ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਨਾਲ ਹੀ ਇਕ ਵਾਰ ਫਿਰ ਕੰਬਾਉਣ ਵਾਲੀ ਠੰਡ ਨਾਲ ਰਾਜਧਾਨੀ ਵਾਸੀਆਂ ਨੂੰ ਰੂਬਰੂ ਹੋਣਾ ਪੈ ਸਕਦਾ ਹੈ। ਉੱਥੇ ਹੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਬੱਦਲ਼ ਛਾਏ ਹੋਏ ਹਨ।

ਕੁੱਝ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਨੇ ਇਕ ਵਾਰ ਫਿਰ ਪਾਰਾ ਗਿਰਾ ਦਿੱਤਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਦਿੱਲੀ-ਐਨਸੀਆਰ ਖੇਤਰ ਵਿਚ ਦੋ ਦਿਨਾਂ ਤੋਂ ਬੱਦਲ ਛਾਏ ਰਹੇ ਅਤੇ ਨਿਊਨਤਮ ਤਾਪਮਾਨ ਵਿਚ ਥੋੜਾ ਵਾਧਾ ਦੇਖਣ ਨੂੰ ਮਿਲਿਆ ਹੈ ਪਰ ਆਉਣ ਵਾਲੇ ਦਿਨਾਂ ਵਿਚ ਇਸ ਦੇ ਕਾਫੀ ਘਟ ਹੋਣ ਦੀ ਸੰਭਾਵਨਾ ਹੈ।

ਦਿੱਲੀ ਵਿਚ ਸੋਮਵਾਰ ਨੂੰ ਵਧ ਤਾਪਮਾਨ ਵਿਚ 19.1 ਡਿਗਰੀ ਸੈਲਸੀਅਸ ਰਿਹਾ ਜੋ ਕਿ ਸਾਲ ਦੀ ਇਸ ਮਿਆਦ ਦਾ ਜਨਰਲ ਤਾਪਮਾਨ ਹੈ। ਸ਼ਹਿਰ ਦਾ ਤਾਪਮਾਨ 9.9 ਡਿਗਰੀ ਸੈਲਸੀਅਸ ਰਿਹਾ ਜੋ ਜਨਰਲ ਤੋਂ ਤਿੰਨ ਡਿਗਰੀ ਵਧ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਐਤਵਾਰ ਤੋਂ ਬਾਰਿਸ਼ ਹੋ ਚੁੱਕੀ ਹੈ ਜੋ ਕਿ ਲਗਾਤਾਰ ਪੈ ਰਹੀ ਹੈ। ਮੀਂਹ ਪੈਣ ਨਾਲ ਪੰਜਾਬ ਵਿਚ ਫਿਰ ਤੋਂ ਠੰਡ ਫਿਰ ਤੋਂ ਵਧ ਗਈ ਹੈ।

Leave a Reply

Your email address will not be published. Required fields are marked *