Home » Posts tagged with » Congress

ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਦਰਮਿਆਨ ਦਰਾੜ ਦੀ ਗੱਲ ਕੋਰੀ ਅਫ਼ਵਾਹ : ਕਾਂਗਰਸ

ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਦਰਮਿਆਨ ਦਰਾੜ ਦੀ ਗੱਲ ਕੋਰੀ ਅਫ਼ਵਾਹ : ਕਾਂਗਰਸ

ਨਵੀਂ ਦਿੱਲੀ, 13 ਮਈ: ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦਰਮਿਆਨ ਰਿਸ਼ਤਿਆਂ ਵਿਚ ਦਰਾੜ ਆਉਣ ਦੀ ਗੱਲ ਨੂੰ ਕੋਰੀ ਅਫ਼ਵਾਹ ਕਰਾਰ ਦਿੰਦਿਆਂ ਪਾਰਟੀ ਦੇ ਮੁੱਖ ਬੁਲਾਰੇ ਜਨਾਰਦਨ ਦਿਵੇਦੀ ਨੇ ਕਿਹਾ ਕਿ ਕੁੱਝ ਲੋਕ ਪ੍ਰਧਾਨ ਮੰਤਰੀ ਨੂੰ ਬਦਲੇ ਜਾਣ ਸਬੰਧੀ ਕੂੜ ਪ੍ਰਚਾਰ ਕਰ ਰਹੇ ਹਨ ਪਰ ਇਥੇ ਸਪੱਸ਼ਟ ਕਰ ਦੇਣਾ ਜ਼ਰੂਰੀ […]

ਕਾਂਗਰਸ ਹੋਈ ਸਫ਼ਾਈ ਦੇਣ ਲਈ ਮਜਬੂਰ

ਕਾਂਗਰਸ ਹੋਈ ਸਫ਼ਾਈ ਦੇਣ ਲਈ ਮਜਬੂਰ

ਨਵੀਂ ਦਿੱਲੀ, 12 ਮਈ : ਕਾਂਗਰਸ ਨੇ ਅੱਜ ਸਪਸ਼ਟ ਕੀਤਾ ਹੈ ਕਿ ਪਵਨ ਕੁਮਾਰ ਬਾਂਸਲ ਤੇ ਅਸ਼ਵਨੀ ਕੁਮਾਰ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਕੱਢਣ ਦਾ ਫੈਸਲਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਾਂਝੇ ਤੌਰ ‘ਤੇ ਕੀਤਾ ਹੈ। ਪਾਰਟੀ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਕਿ ਦੋਵਾਂ ਨੂੰ ਮੰਤਰੀ ਮੰਡਲ ਵਿੱਚੋਂ ਕੱਢਣ […]

ਪ੍ਰਧਾਨ ਬਦਲਣ ਨਾਲ ਨਹੀਂ ਘਟੇਗੀ ਕਾਂਗਰਸ ਦੀ ਮੁਸ਼ਕਿਲ

ਕਾਂਗਰਸ ਨੇ ਪੰਜਾਬ ਦੀ ਲੀਡਰਸ਼ਿਪ ਵਿਚ ਇੱਕਦਮ ਤਬਦੀਲੀ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਥਾਪ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੱਗਭੱਗ 14 ਸਾਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ ਹੈ। ਇਸ ਸਮੇਂ ਦਰਮਿਆਨ ਉਹ ਪੰਜ ਸਾਲ ਮੁੱਖ ਮੰਤਰੀ ਵੀ ਰਹੇ, ਹਾਲਾਂਕਿ ਪ੍ਰਧਾਨ ਉਸ ਵਕਤ ਵੀ ਉਹਨਾਂ ਨੇ ਆਪਣੀ ਮਨਮਰਜ਼ੀ ਦਾ ਲਗਾ ਕੇ ਰੱਖਿਆ। ਕੈਪਟਨ ਅਮਰਿੰਦਰ […]

ਲੋਕ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰ ਚੁਣਨ ਦੀ ਕਵਾਇਦ ਸ਼ੁਰੂ

ਚੰਡੀਗੜ੍ਹ, 2 ਮਾਰਚ : ਕਾਂਗਰਸ ਦੇ ਜਨਰਲ ਸਕੱਤਰ ਮਧੂ ਸੂਦਨ ਮਿਸਤਰੀ ਨੇ ਅੱਜ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਆਗਾਮੀ ਲੋਕ ਸਭਾ ਚੋਣਾਂ ਲਈ ਪੰਜਾਬ ਤੋਂ ਉਮੀਦਵਾਰਾਂ ਦੀ ਚੋਣ ਕਰਨ ਬਾਬਤ ਪੂਰਾ ਦਿਨ ਵਿਚਾਰ-ਵਟਾਂਦਰਾ ਕੀਤਾ| ਦਿੱਲੀ ਤੋਂ ਇਥੇ ਪੁੱਜੇ ਮਧੂ ਸੂਦਨ ਨਾਲ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਵੀ ਕਈ ਨੁਕਤਿਆਂ ’ਤੇ ਖੁਲ੍ਹ ਕੇ […]

ਚੋਣ ਨਤੀਜੇ ਸਾਡੇ ਖ਼ਿਲਾਫ਼ ਫਤਵਾ ਨਹੀਂ: ਸ਼ੀਲਾ

ਚੋਣ ਨਤੀਜੇ ਸਾਡੇ ਖ਼ਿਲਾਫ਼ ਫਤਵਾ ਨਹੀਂ: ਸ਼ੀਲਾ

ਨਵੀਂ ਦਿੱਲੀ, 30 ਜਨਵਰੀ: ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਕਾਂਗਰਸ ਦੀ ਹਮਾਇਤ ਵਾਲੇ ਅਕਾਲੀ ਦਲ (ਦਿੱਲੀ) ਦੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਵਿੱਚ ਹਾਰ ਨੂੰ ਬਹੁਤਾ ਅਹਿਮ ਨਾ ਦੱਸਦਿਆਂ ਅੱਜ ਇੱਥੇ ਦਾਅਵਾ ਕੀਤਾ ਕਿ ਇਹ ਚੋਣ ਨਤੀਜੇ ਦਿੱਲੀ ਦੀ ਸਮੁੱਚੀ ਜਨਤਾ ਦੀ ਸੋਚ ਦਾ ਮੁਜ਼ਾਹਰਾ ਨਹੀਂ ਕਰਦੇ। ਇਨ੍ਹਾਂ ਨਤੀਜਿਆਂ ਦਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਅਸਰ ਨਹੀਂ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਇਕ ਧਾਰਮਿਕ ਸੰਸਥਾ ਦੀਆਂ ਚੋਣਾਂ ਸਨ ਅਤੇ ਕਾਂਗਰਸ ਦਾ ਇਨ੍ਹਾਂ ਨਾਲ ਕੋਈ ਸਿੱਧਾ ਸਬੰਧ ਨਹੀਂ।

ਕਾਂਗਰਸ ਵੱਲੋਂ 56 ਨੁਕਾਤੀ ਐਲਾਨਨਾਮਾ ਜਾਰੀ, ਧਰਮ ਨਿਰਪੱਖ ਤਾਕਤਾਂ ਨੂੰ ਇੱਕਠੇ ਹੋਣ ਦਾ ਸੱਦਾ

ਕਾਂਗਰਸ ਵੱਲੋਂ 56 ਨੁਕਾਤੀ ਐਲਾਨਨਾਮਾ ਜਾਰੀ, ਧਰਮ ਨਿਰਪੱਖ ਤਾਕਤਾਂ ਨੂੰ ਇੱਕਠੇ ਹੋਣ ਦਾ ਸੱਦਾ

ਜੈਪੁਰ, 20 ਜਨਵਰੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਆਧਾਰ ਵਧਾਉਣ ਦੇ ਸੋਨੀਆ ਗਾਂਧੀ ਦੇ ਯਤਨਾਂ ਦੇ ਪਿਛੋਕੜ ’ਚ ਕਾਂਗਰਸ ਦੇ ਜੈਪੁਰ ਐਲਾਨਨਾਮੇ ਵਿਚ ਅੱਜ ਪੜ੍ਹੀ-ਲਿਖੀ ਤੇ ਅਕਾਂਖਿਆਵਾਨ ਮੱਧ ਸ਼੍ਰੇਣੀ ਦੇ ਉਭਾਰ ਦੀ ਗੱਲ ਕੀਤੀ ਗਈ ਤੇ ਇਨ੍ਹਾਂ ਲੋਕਾਂ ਦੀ ਤਰੱਕੀ ਲਈ ਨਵੇਂ ਮੌਕੇ ਪੈਦਾ ਕਰਨ ਦਾ ਵਾਅਦਾ ਕੀਤਾ ਗਿਆ। 13 ਸਫਿਆਂ ਦੇ 56 ਨੁਕਾਤੀ ਜੈਪੁਰ ਐਲਾਨਨਾਮੇ ਵਿਚ ਭਾਰਤ ਦੇ ਵੱਡੀ ਗਿਣਤੀ ਮੱਧ ਵਰਗ ਦੀ ਪ੍ਰਤੀਨਿਧਤਾ ਕਰਦੇ ਰਹਿਣ ਤੇ ਇਸ ਦੇ ਹੱਕਾਂ ਲਈ ਬੋਲਦੇ ਰਹਿਣ ਅਤੇ ਫੁੱਟਪਾਉ ਤੇ ਭੰਨ-ਤੋੜ ਦੀ ਵਿਚਾਰਧਾਰਾ ਨੂੰ ਸ਼ਹਿ ਦਿੰਦੇ ਅਨਸਰਾਂ ਖਿਲਾਫ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ ਗਿ

ਕਾਂਗਰਸ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਵਾਂਗੇ: ਰਾਹੁਲ

ਕਾਂਗਰਸ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਵਾਂਗੇ: ਰਾਹੁਲ

ਜੈਪੁਰ, 20 ਜਨਵਰੀ : ਕਾਂਗਰਸ ਦੇ ਉਪ ਪ੍ਰਧਾਨ ਬਣਨ ਮਗਰੋਂ ਪਹਿਲਾ ਭਾਸ਼ਣ ਦਿੰਦਿਆਂ, ਰਾਹੁਲ ਗਾਂਧੀ ਨੇ ਪਾਰਟੀ ਦੇ ਕੰਮ ਕਾਰਨ ਦੇ ਢੰਗ ’ਚ ਵੱਡੀ ਤਬਦੀਲੀ ਦੇ ਸੰਕੇਤ ਦਿੱਤੇ ਪਰ ਨਾਲ ਹੀ ਇਹ ਖਦਸ਼ੇ ਮੱਠੇ ਪਾਉਣ ਦਾ ਵੀ ਉਪਰਾਲਾ ਕੀਤਾ ਹੈ ਕਿ ਉਹ ਉਨ੍ਹਾਂ ਨੂੰ ਅਣਗੌਲਿਆ ਨਹੀਂ ਕਰਨਗੇ, ਜਿਹੜੇ ਨੌਜਵਾਨ ਨਹੀਂ ਹਨ।

ਯੁਵਾ ਕਾਂਗਰਸ ਤੇ ਐਨਐਸਯੂਆਈ ਵਿਚ ਵੱਡੇ ਪੱਧਰ ’ਤੇ ਸੁਧਾਰ ਲਿਆਉਣ ਵਾਲੇ ਗਾਂਧੀ ਨੇ ਇਸ ਮੌਕੇ ਲੱਗਦੇ ਹੱਥ ਇਸ ਲੋੜ ’ਤੇ ਵੀ ਜ਼ੋਰ ਦਿੱਤਾ ਕਿ ਮੁੱਖ ਪਾਰਟੀ ਦਾ ਕੰਮਕਾਜ ਚਲਾਉਣ ਲਈ ਕੋਈ ਤੈਅਸ਼ੁਦਾ ਨੇਮ ਤੇ ਕਾਨੂੰਨ ਹੋਣੇ ਚਾਹੀਦੇ ਹਨ, ਜੋ ਉਨ੍ਹਾਂ ਅਨੁਸਾਰ

ਮਹਿੰਗਾਈ ਨੇ ਸਾਡਾ ਰੀਕਾਰਡ ਖ਼ਰਾਬ ਕੀਤਾ : ਪ੍ਰਧਾਨ ਮੰਤਰੀ

ਮਹਿੰਗਾਈ ਨੇ ਸਾਡਾ ਰੀਕਾਰਡ ਖ਼ਰਾਬ ਕੀਤਾ : ਪ੍ਰਧਾਨ ਮੰਤਰੀ

ਜੈਪੁਰ, 20 ਜਨਵਰੀ: ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਇਹ ਗੱਲ ਮੰਨੀ ਕਿ ਮਹਿੰਗਾਈ ਨਾਲ ਸਿੱਝਣ ’ਚ ਯੂਪੀਏ ਸਰਕਾਰ ਤੋਂ ਗ਼ਲਤੀਆਂ ਹੋਈਆਂ। ਇਥੇ ਪਾਰਟੀ ਦੀ ਬੈਠਕ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਬਣੀ ਹਾਲਤ ਨੂੰ ਠੀਕ ਕਰਨ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ‘ਸਾਡੇ ਰੀਕਾਰਡ ਦੀ ਇਕ ਕਮੀ’ ਰਹੀ ਹੈ। ਯੂਪੀਏ ਸਰਕਾਰ ਦੇ ਰਾਜ ਦੌਰਾਨ ਮਹਿੰਗਾਈ ਦਰ ਸਾਡੀ ਇੱਛਾ ਤੋਂ ਵੱਧ ਰਹੀ ਹੈ ਜਿਸ ਦਾ ਮੁੱਖ ਕਾਰਨ ਪਿਛਲੇ ਅੱਠ ਸਾਲਾਂ ਦੌਰਾਨ ਅੰਤਰਰਾਸ਼ਟਰੀ ਮੰਡੀ ’ਚ ਪਟਰੌਲੀਅਮ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਖ਼ਾਸ ਕਰ 2013-14 ’ਚ ਠੋਸ ਕਦਮ ਚੁਕਣੇ ਪੈਣੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਯੂਪੀਏ ਨੇ ਗ਼ਰੀਬੀ ਖ਼ਤਮ ਕਰਨ ਅਤੇ ਖੇ

ਕਾਂਗਰਸ ਦਾ ਚਿੰਤਨ ਕੈਂਪ ਅੱਜ ਤੋਂ, ਰਾਹੁਲ ਨੂੰ ਰਸਮੀ ਤੌਰ ’ਤੇ ਜ਼ਿੰਮੇਵਾਰੀ ਦੇਣ ਦੀ ਸੰਭਾਵਨਾ

ਕਾਂਗਰਸ ਦਾ ਚਿੰਤਨ ਕੈਂਪ ਅੱਜ ਤੋਂ, ਰਾਹੁਲ ਨੂੰ ਰਸਮੀ ਤੌਰ ’ਤੇ ਜ਼ਿੰਮੇਵਾਰੀ ਦੇਣ ਦੀ ਸੰਭਾਵਨਾ

ਜੈਪੁਰ, 17 ਜਨਵਰੀ: ਗੁਲਾਬੀ ਨਗਰੀ ਜੈਪੁਰ ’ਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਕਾਂਗਰਸ ਦੀ ਤਿੰਨ ਦਿਨਾ ਬੈਠਕ ਪਾਰਟੀ ਲੀਡਰਸ਼ਿਪ ’ਚ ਪੀੜ੍ਹੀਗਤ ਬਦਲਾਅ ਦੀ ਸ਼ੁਰੂਆਤ ਕਰਨ ਵਾਲੀ ਸਾਬਤ ਹੋਵੇਗੀ ਜਿਸ ’ਚ ਰਾਹੁਲ ਗਾਂਧੀ ਅਤੇ ਉਸ ਦੀ ਨੌਜਵਾਨ ਬ੍ਰਿਗੇਡ ਨੂੰ ਅਗਾਮੀ ਲੋਕ ਸਭਾ ਚੋਣਾਂ ਦੀ ਕਮਾਨ ਦਿਤੀ ਜਾ ਸਕਦੀ ਹੈ। ਦੇਸ਼ ਦੀ ਸੱਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਦੇ 18 ਜਨਵਰੀ ਤੋਂ ਸ਼ੁਰੂ ਹੋ ਰਹੇ ਇਸ ਚਿੰਤਨ ਕੈਂਪ ਵਿਚ ਹਿੱਸਾ ਲੈਣ ਵਾਲੇ 350 ਪ੍ਰਤੀਨਿਧੀਆਂ ’ਚ ਨੌਜਵਾਨ ਕਾਂਗਰਸ ਅਤੇ ਐਨ.ਐਸ.ਯੂ.ਆਈ. ਦੇ 160 ਪ੍ਰਤੀਨਿਧਾਂ ਨੂੰ ਬੁਲਾਉਣਾ ਕਾਂਗਰਸੀ ਲੀਡਰਸ਼ਿਪ ਵਿਚ ਪੀੜ੍ਹੀਗਤ ਤਬਦੀਲੀ ਕਰਨ ਦਾ ਸੱਭ ਤੋਂ ਵੱਡਾ ਸੰਕੇਤ ਹੈ। ਇਸ ਤੋਂ ਪਹਿਲਾਂ ਅਜਿਹੇ ਕੈਂਪਾਂ ’ਚ ਬਹੁਤ ਘੱਟ ਨੌਜਵਾਨ ਆਗੂ ਦਿਖਦੇ ਸਨ। ਅਗਾਮੀ ਲੋਕ ਸਭਾ ਚੋਣਾਂ ਦੇ ਸਨਮੁਖ ਇਸ ਚਿੰਤਨ ਕੈਂਪ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਬੈਠਕ ਦੇ ਪਹਿਲੇ ਦੋ ਦਿਨ ਚਿੰਤਨ ਕੈਂਪ ਲਗੇਗਾ ਅਤੇ ਆਖ਼ਰੀ ਦਿਨ ਭਾਵ ਐਤਵਾਰ ਨੂੰ

ਐਨਆਈਬੀ ਬਾਰੇ ਫੈਸਲਾ ਟਲਿਆ

ਐਨਆਈਬੀ ਬਾਰੇ ਫੈਸਲਾ ਟਲਿਆ

ਨਵੀਂ ਦਿੱਲੀ, 6 ਦਸੰਬਰ : ਕੇਂਦਰੀ ਮੰਤਰੀ ਮੰਡਲ ਨੇ ਅੱਜ ਆਪਣੀ ਮੀਟਿੰਗ ਵਿੱਚ ਕੌਮੀ ਨਿਵੇਸ਼ ਬੋਰਡ (ਐਨਆਈਬੀ) ਕਾਇਮ ਕਰਨ ਦਾ ਫੈਸਲਾ ਟਾਲ ਦਿੱਤਾ ਕਿਉਂਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਚਾਹੁੰਦੇ ਸਨ ਕਿ ਇਸ ਤਜਵੀਜ਼ ਉੱਤੇ ਹੋਰ ਅੰਤਰ-ਮੰਤਰਾਲਾ ਵਿਚਾਰ ਵਟਾਂਦਰਾ ਹੋਵੇ। ਇਹ ਤਜਵੀਜ਼ ਮੁਢਲੇ ਤੌਰ ’ਤੇ ਵਿੱਤ ਮੰਤਰੀ ਪੀ ਚਿਦੰਬਰਮ ਨੇ ਪੇਸ਼ ਕੀਤੀ ਹੈ ਜਿਸ ਦਾ ਮਕਸਦ 1000 ਕਰੋੜ ਰੁਪਏ ਜਾਂ ਵੱਧ ਦੇ ਬੁਨਿਆਦੀ ਢਾਂਚਾ ਪ੍ਰਾਜੈਕਟ ਨੂੰ ਕਲੀਅਰੈਂਸ ਦੇਣ ਵਾਸਤੇ ਉੱਚ ਪੱਧਰੀ ਅਦਾਰਾ ਕਾਇਮ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ

Page 1 of 41234