ਅਗਾਜ਼ 2021-ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ
ਦੋਸਤੋ ਨਵੇਂ ਵ੍ਹਰੇ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਅਤੇ ਸਾਫ ਸੁਥਰੀ ਕਾਰਜ਼ਸੈਲੀ ਨਾਲ ਕਰੋ.ਇਸ ਦੁਨੀਆ ਵਿੱਚ ਲੋਕ ਬਥੇਰੇ ਨੇ ਪਰ ਹਮੇਸ਼ਾ ਬੁਰਆਈ ਤੋ ਬਚੋ .ਛੱਡੋ ਪਿਛਲੇ ਵ੍ਹਰੇ ਦੇ ਗਿਲੇ ਸ਼ਿਕਵੇ ਅਗਾਜ਼ 2021 ਨੂੰ ਰਲਮਿਲ ਕੇ ਖੁਸ਼ਾਮਦੀਨ ਕਹੋ ।ਹਾਂਜੀ ਆਪਾ ਹਰ ਸਾਲ ਵਾਂਗ ਨਵੇ ਵ੍ਹਰੇ ਨੂੰ ਖੁਸ਼ਾਮਦੀਨ ਕਹਿ ਸ਼ੁਰੂ ਕਰੀਏ ਅਤੇ ਪੁਰਾਣੇ ਨੂੰ ਅਲਵਿਦਾ ਕਹਿ ਲਈਏ।ਪਰ ਕੀ ਜੋ ਪੁਰਾਣੇ ਸਾਲ ਵਿੱਚ ਸਾਡਾ ਸਮਾ ਬੀਤਿਆ ਉਹ ਹੈ ਭਲਾਉਣ ਯੋਗ ਕੀ ਕੀ ਵਕਤ ਦੀਆਂ ਮਾਰਾਂ ਹੰਡਾਈਆ ਹਨ ਇਹ ਕਿਸੇ ਤੋ ਨਹੀ ਭੁੱਲੀਆ ਜੀ। ਜਿਵੇ ਸਭ ਤੋ ਪਹਿਲਾਂ ਮੋਦੀ ਦੀ ਮਨ ਕੀ ਬਾਤ,ਸ਼ਵੱਛ ਭਾਰਤ,ਬੇਟੀ ਬਚਾਓ,ਬੇਟੀ ਪੜਾਓ, ਨੋਟਬੰਦੀ,ਜੀ ਐਸ ਟੀ, ਕੋਵਿਡ- 19 ,ਤਾਲਾਬੰਦੀ,ਅੱਤ ਦੀ ਮਹਿੰਗਾਈ,ਮਹਿੰਗੀ ਬਿਜ਼ਲੀ,ਧਰਮ ਦੇ ਨਾਂਅ ਤੇ ਵੰਡੀਆਂ,ਕਿਸਾਨਾਂ ਨਾਲ ਬੇਰੁਖੀ,ਅੱਛੇ ਦਿਨ ਆਏਗੇ ਅਤੇ ਮੋਦੀ ਸਰਕਾਰ ਦੀ ਹਿੰਡ ਅਤੇ ਕਾਲੇ ਬਿੱਲਾ ਦਾ ਸਤਾਇਆ ਕਿਸਾਨ,ਮਜ਼ਦੂਰ ਵਪਾਰੀ ਭਾਈਚਾਰਾ,ਬੇਰੁਜਗਾਰ ਨੌਜਵਾਨੀ ਅੱਜ਼ ਦਿੱਲੀ ਦੀਆ ਸੜਕਾ ਤੇ ਸੌਣ ਲਈ ਮਜ਼ਬੂਰ ਹੋ ਗਈ ਹੈ। ਅਤੇ ਭਵੇ ਹਰ ਪੱਖੋ ਸਾਡੇ ਵੀਰਾਂ ਨੰੁ ਸਾਥ ਮਿਲ ਰਿਹਾ ਅਤੇ ਭਾਈਚਾਰਕ ਸਾਂਝ ਵੀ ਬੇਮਿਸਾਲ ਬਣ ਬਹੁੜੀ ਹੈ ਪਰ ਮੋਦੀ ਸਰਕਾਰ ਨੇ ਤਾਂ ਨਾ ਭੁੱਲਣ ਵਾਲੇ ਅੱਛੇ ਦਿਨ ਦਿਖਾ ਦਿੱਤੇ।ਪਰ ਨਵੇ ਵ੍ਹਰੇ ਵਿੱਚ ਕੁਝ ਚੰਗਾ ਹੋਣ ਦੀ ਉਮੀਦ ਰੱਖਦੇ ਹੋਏ ਕਾਮਨਾ ਕਰੀਏ ਤਾਂ ਜੋ ਵਕਤ ਅਤੇ ਸਰਕਾਰ ਦੀ ਮਾਰ ਤੋ ਬਚਿਆ ਜਾ ਸਕੇ ਜਿੱਥੇ ਸਾਡਾ ਪੁਰਾਣਾ ਵ੍ਹਰਾ ਉਦਾਸੀ ਦਾ ਆਲਮ ਲੈ ਕੇ ਆਇਆ ਸੀ ਪਰ ਇਸ ਦੇ ਨਾਲ,ਨਾਲ ਸਾਨੂੰ ਏਕਤਾ ਤੇ ਭਾਈਚਾਰਕ ਸ਼ਾਝ ਬਣਾਈ ਰੱਖਣ ਦਾ ਸੁਨੇਹਾ ਵੀ ਦੇ ਗਿਆ ਇਸ ਕਰਕੇ ਹੀ ਸਾਰਾ ਆਲਮ ਜਾਤ,ਪਾਤ ਅਤੇ ਪਾਰਟੀਬਾਜ਼ੀ ਤੋ ਉਪਰ ਉੱਠ ਕੇ ਅੱਜ਼ ਇਕਮੁੱਠ ਹੋ ਗਿਆ ਹੈ ਅਤੇ ਮੁੜ ਜਿਵੇ ਸਤਿਜੁਗ ਦੇ ਦਰਸ਼ਨ ਹੋ ਰਹੇ ਹੋਣ ਇਸ ਇੱਕਮੁੱਠਤਾ ਤੋ ਸਾਨੂੰ ਨਵੇਂ ਸਾਲ ਵਿੱਚ ਬਹੁਤ ਕੁਝ ਚੰਗਾ ਹੋਣ ਦੀ ਉਮੀਦ ਜਾਗੀ ਹੈ ।ਹੁਣ ਇੱਕ ਫੈਸਲਾ ਸਾਨੂੰ ਇਹ ਵੀ ਲੱਗਦੇ ਹੱਥ ਹੀ ਲੈ ਲੈਣਾ ਚਾਹੀਦਾ ਕਿ ਵੋਟਾ ਵੇਲੇ ਵਧੇਰੇ ਜਾਗਰੁਕ ਹੋ ਕੇ ਬਿਨਾ ਕਿਸੇ ਲਾਲਚ,ਲੋਭ ਤੋ ਸਾਨੂੰ ਵਿਕਾਓ ਟੋਲੇ ਦੇ ਹੱਥਾ ਵਿੱਚ ਨਹੀ ਆਉਣਾ ਚਾਹੀਦਾ ਸੋ ਸੁਚੇਤ ਹੋਕੇ ਆਪਣੀ ਵੋਟ ਦਾ ਸਹੀ ਇਸਤੇ ਮਾਲ ਕਰੋ ਤਾਕਿ ਅਜਿਹੇ ਦਿਨ ਮੁੜ ਨਾ ਹੀ ਦੇਖਣੇ ਪੈਣ।ਸੋ ਅਗਾਜ਼ 2021 ਸਭਨਾ ਲਈ ਖੇੜੇ ਖੁਸ਼ੀਆ ਅਤੇ ਅਮਨ ਸ਼ਾਤੀ ਲੈ ਕੇ ਆਵੇ ਅਤੇ ਸਾਡੇ ਅੰਨਦਾਤਾ ਲਈ ਨਵੀਂ ਸਵੇਰ ਚੰਗੀ ਖਬਰ ਲੈ ਕੇ ਆਵੇ ਤਾਂ ਜੋ ਸਭ ਵੀਰ,ਭੈਣਾ ਕਿਸਾਨ,ਨੌਜਵਾਨ ਅਤੇ ਬੱਚੇ ਨਵਾਂ ਸਾਲ ਆਪਣੇ ਪ੍ਰੀਵਾਰ ਨਾਲ ਮਨਾਉਣ । ਅਤੇ ਆਉਣ ਵਾਲੇ ਨਵੇ ਵ੍ਹਰੇ ਵਿੱਚ ਸਾਡੇ ਸੁਪਨੇ ਸ਼ਾਕਾਰ ਹੋ ਮੰਜਿਲ ਮਿਲ ਜਾਵੇ।
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ 94786,58384