ਕਰੋਨਾ: ਪੰਜਾਬ ਸਣੇ ਛੇ ਸੂਬਿਆਂ ’ਚ ਵਧੀ ਮਰੀਜ਼ਾਂ ਦੀ ਗਿਣਤੀ

ਨਵੀਂ ਦਿੱਲੀ : ਪੰਜਾਬ, ਮਹਾਰਾਸ਼ਟਰ, ਹਰਿਆਣਾ ਅਤੇ ਗੁਜਰਾਤ ਸਣੇ ਛੇ ਸੂਬਿਆਂ ’ਚ ਰੋਜ਼ਾਨਾ ਕਰੋਨਾ ਲਾਗ ਦੇ ਸਭ ਤੋਂ ਵੱਧ ਕੇਸ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਲੰਘੇ 24 ਘੰਟਿਆਂ ’ਚ ਦੇਸ਼ ਅੰਦਰ ਕਰੋਨਾ ਲਾਗ ਦੇ 18,711 ਨਵੇਂ ਕੇਸ ਮਿਲੇ, ਜਿਨ੍ਹਾਂ ਵਿੱਚੋਂ 84.71 ਫ਼ੀਸਦੀ ਕੇਸ ਸਿਰਫ ਛੇ ਸੂਬਿਆਂ ’ਚ ਪਾਏ ਗਏ ਹਨ। ਕੇਂਦਰ ਵੱਲੋਂ ਪੰਜਾਬ ਤੇ ਮਹਾਰਾਸ਼ਟਰ ’ਚ ਉੱਚ ਪੱਧਰੀ ਬਹੁ-ਅਨੁਸ਼ਾਸਨੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਮੰਤਰਾਲੇ ਮੁਤਾਬਕ ਇਨ੍ਹ੍ਵਾਂ ਚਾਰ ਸੂਬਿਆਂ ਤੋਂ ਇਲਾਵਾ ਕਰਨਾਟਕ ਅਤੇ ਤਾਮਿਲ ਨਾਡੂ ’ਚ ਵਿੱਚ ਵੀ ਕਰੋਨਾ ਦੇ ਕੇਸਾਂ ’ਚ ਵਾਧਾ ਹੋ ਰਿਹਾ ਹੈ। 

ਸਵੇਰੇ 8 ਵਜੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਕੁੱਲ ਕੇਸਾਂ ਦੀ ਗਿਣਤੀ 1,12,10,799 ਹੋ ਗਈ ਹੈ, ਜਦਕਿ 1,08,68,520 ਮਰੀਜ਼ ਹੁਣ ਤਕ ਠੀਕ ਵੀ ਹੋ ਚੁੱਕੇ ਹਨ। ਦੇਸ਼ ’ਚ ਹੁਣ ਤਕ 1,84,523 ਸਰਗਰਮ ਮਰੀਜ਼ ਹਨ ਜਦਕਿ ਲੰਘੇ 24 ਘੰਟਿਆਂ ’ਚ 100 ਹੋਰ ਮੌਤਾਂ ਹੋਣ ਨਾਲ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ 1,57,756 ਹੋ ਗਿਆ ਹੈ। ਲੰਘੇ ਦਿਨ ਹੋਈਆਂ ਮੌਤਾਂ ਵਿੱਚੋਂ 87 ਫ਼ੀਸਦੀ ਮੌਤਾਂ ਸਿਰਫ ਛੇ ਸੂਬਿਆਂ ਹੋਈਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ 47 ਮੌਤਾਂ ਮਹਾਰਾਸ਼ਟਰ ’ਚ ਹੋਈਆਂ। ਲੰਘੇ ਦੋ ਹਫ਼ਤਿਆਂ ਦੌਰਾਨ 10 ਸੂਬਿਆਂ ’ਚ ਇੱਕ ਵੀ ਮੌਤ ਨਹੀਂ ਹੋਈ ਜਦਕਿ 12 ਸੂਬਿਆਂ ’ਚ ਸਿਰਫ਼ ਮੌਤ ਦਰਜ ਕੀਤੀ ਗਈ ਹੈ। 

Leave a Reply

Your email address will not be published. Required fields are marked *