ਜਾਣੋ ਕਿਸ ਬਾਲੀਵੁੱਡ ਨਿਰਮਾਤਾ ਨੇ ਮੋਦੀ ਨੂੰ ਕਿਹਾ, ‘ਕਿੰਨਾ ਬਕਵਾਸ ਕਰਦੇ ਹੋ ਸਰ ਜੀ’!

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ​​ਕਰਨ ਵਾਲੇ ਬਾਲੀਵੁੱਡ ਦੀ ਮਸ਼ਹੂਰ ਹਸਤੀ ਅਨੁਰਾਗ ਕਸ਼ਿਅਪ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਸ਼ਿਅਪ ਮੌਜੂਦਾ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਲਈ ਜਾਣੇ ਜਾਂਦੇ ਹਨ। ਉਹ ਹੁਣ ਨਾਗਰਿਕਤਾ ਸੋਧ ਐਕਟ (ਸੀਏਏ) ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜਨ (ਐਨਆਰਸੀ) ਦੇ ਵਿਰੋਧ ਵਿਚ ਵੀ ਮੋਦੀ ਸਰਕਾਰ ‘ਤੇ ਹਮਲੇ ਬੋਲ ਰਹੇ ਹਨ।

ਆਪਣੇ ਹਾਲੀਆ ਟਵੀਟ ਲਈ ਅਨੁਰਾਗ ਕਸ਼ਿਅਪ ਨੇ ਪੀਐਮ ਮੋਦੀ ਦੇ ਇਕ ਟਵੀਟ ਨੂੰ ਸਹਾਰਾ ਬਣਾਇਆ। ਅਨੁਰਾਗ ਕਸ਼ਿਅਪ ਨੇ ਲਿਖਿਆ, ‘ਕਿੰਨਾ ਬਕਵਾਸ ਕਰਦੇ ਹੋ ਸਰ ਜੀ। ਕੁਝ ਵੀ ਬੋਲਦੇ ਹੋ, ਜੋ ਬੋਲਦੇ ਹੋ ਆਪ ਵੀ ਸੁਣਦੇ ਹੋ? ਨਾ ਤਾਂ ਨੌਜਵਾਨ ਸੁਣਦੇ ਹਨ, ਧੀਆਂ-ਭੈਣਾਂ ਨੂੰ ਤਾਂ ਭਾਜਪਾ ਦੇ ਹੀ ਪ੍ਰਸਿੱਧ ਆਗੂਆਂ ਨੇ ਖਤਮ ਕਰ ਰੱਖਿਆ ਹੈ, ਗਰੀਬ, ਪੀੜਤ, ਦਲਿਤ ਤਾਂ ਤੁਹਾਨੂੰ ਦਿਖਦੇ ਹੀ ਨਹੀਂ। ਆਦਿਵਾਸੀਆਂ ‘ਤੇ ਤਾਂ ਅਦਾਨੀ ਚੜ੍ਹ ਕੇ ਬੈਠਿਆ ਹੈ। ਬਕਵਾਸ ਛੱਡੋ।

ਦੱਸ ਦਈਏ ਕਿ ਫਿਲਮ ਨਿਰਮਾਤਾ ਅਨੁਰਾਗ ਕਸ਼ਿਅਪ ਇਹਨੀਂ ਦਿਨੀਂ ਅਪਣੀਆਂ ਫਿਲਮਾਂ ਤੋਂ ਜ਼ਿਆਦਾ ਨਾਗਰਿਕਤਾ ਸੋਧ ਕਾਨੂੰਨ ਦੇ ਚਲਦਿਆਂ ਚਰਚਾ ਵਿਚ ਹਨ। ਅਨੁਰਾਗ ਕਸ਼ਿਅਪ ਕੁਝ ਹੀ ਦਿਨ ਪਹਿਲਾਂ ਟਵਿਟਰ ‘ਤੇ ਵਾਪਸ ਪਰਤੇ ਹਨ ਅਤੇ ਵਾਪਸ ਪਰਤਦੇ ਹੀ ਉਹ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਟਵੀਟ ਕਰ ਰਹੇ ਹਨ।

ਇਸ ਤੋਂ ਪਹਿਲਾਂ ਵੀ ਅਨੁਰਾਗ ਨੇ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਨਿਸ਼ਾਨੇ ‘ਤੇ ਲਿਆ ਸੀ। ਅਨੁਰਾਗ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਕਿਤੇ ਨਹੀਂ ਜਾਣ ਵਾਲਾ ਹੈ। ਸਰਕਾਰ ਲਈ ਕੁਝ ਵੀ ਵਾਪਸ ਲੈਣਾ ਅਸੰਭਵ ਹੈ ਕਿਉਂਕਿ ਉਹ ਉਹਨਾਂ ਲਈ ਹਾਰ ਹੋਵੇਗੀ।

ਇਹ ਸਰਕਾਰ ਹਰ ਚੀਜ਼ ਨੂੰ ਹਾਰ-ਜਿੱਤ ਨਾਲ ਹੀ ਦੇਖਦੀ ਹੈ। ਇਹਨਾਂ ਦਾ ਹੰਕਾਰ ਅਜਿਹਾ ਹੈ ਕਿ ਸਭ ਕੁਝ ਜਲ ਜਾਵੇਗਾ, ਰਾਖ ਹੋ ਜਾਵੇਗਾ ਪਰ ਮੋਦੀ ਕਦੀ ਗਲਤ ਨਹੀਂ ਹੋ ਸਕਦਾ? ਕਿਉਂਕਿ ਅਨਪੜ੍ਹ ਲੋਕ ਅਜਿਹੇ ਹੀ ਹੁੰਦੇ ਹਨ’।

Leave a Reply

Your email address will not be published. Required fields are marked *