ਨੌਜਵਾਨ ਲੇਖਕ ਸੰਧੂ ਗਗਨ ਦਾ ਪਲੇਠਾ ਕਾਵਿ ਸੰਗ੍ਰਹਿ ‘ਪੰਜਤੀਲੇ’ ਰਿਲੀਜ਼

ਸੰਧੂ ਖੁਰਦ -ਪਿੰਡ ਸੰਧੂ ਖੁਰਦ ਦੇ ਹੋਣਹਾਰ ਨੌਜਵਾਨ ਲੇਖਕ ਸੰਧੂ ਗਗਨ ਦਾ ਪਹਿਲਾ ਕਾਵਿ ਸੰਗ੍ਰਹਿ ‘ਪੰਜਤੀਲੇ’ ਸਬ ਇੰਸਪੈਕਟਰ ਨਿਰਮਲਜੀਤ ਸਿੰਘ, ਗੋਰਾ ਸੰਧੂ ਖੁਰਦ (ਸੰਪਾਦਕ ਮਾਲਵਾ ਸਰਪੰਚ ਡਾਇਰੈਕਟਰੀ),  ਰਾਜਵਿੰਦਰ ਰੌਂਤਾ ਦੇ ਰਾਹੀਂ ਲੋਕ ਅਰਪਨ ਕੀਤਾ ਗਿਆ। ਇਸ ਤੋਂ ਇਲਾਵਾ ਥਾਣਾ ਸਦਰ ਮੋਗਾ ਦਾ ਸਮੂਹ ਸਟਾਫ ਮੌਜੂਦ ਰਿਹਾ । ਇਹ ਕਾਵਿ ਸੰਗ੍ਰਹਿ ਆਰਸੀ ਪਬਲੀਕੇਸ਼ਨ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।

ਸੰਧੂ ਗਗਨ ਨੇ ਦਿੱਲੀ ਯੂਨੀਵਰਸਿਟੀ ਤੋਂ”ਬਹੁ-ਸਭਿਆਚਾਰਵਾਦ ਅਤੇ ਇੱਕੀਵੀਂ ਸਦੀ ਦੀ ਪਰਵਾਸੀ ਪੰਜਾਬੀ ਕਵਿਤਾ” ਵਿਸ਼ੇ ਉੱਪਰ ਡਾ: ਵਨੀਤਾ ਅਤੇ ਡਾ: ਰਵੇਲ ਸਿੰਘ ਦੀ ਰਹਿਨੁਮਾਈ ਹੇਠ ਖੋਜ ਕਾਰਜ (ਪੀ.ਐੱਚ.ਡੀ.) ਸੰਪੂਰਨ ਕੀਤਾ ਹੈ। ਉਸ ਦੇ ਇਸ ਕਾਵਿ-ਸੰਗ੍ਰਹਿ ਵਿਚ ਵਿਭਿੰਨ ਵਿਸ਼ਿਆਂ ਨਾਲ ਸਬੰਧਤ 81 ਕਵਿਤਾਵਾਂ ਸ਼ਾਮਿਲ ਹਨ। ਇਸ ਮੌਕੇ ਸੰਧੂ ਗਗਨ ਨੇ ਆਪਣੀਆਂ ਕਵਿਤਾਵਾਂ ਨਾਲ ਹਾਜਰ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

Leave a Reply

Your email address will not be published. Required fields are marked *