ਪਿੰਡ ਦੀਵਾਲਾ ਦੇ ਖੇਡ ਗਰਾਊਂਡ ਵਿਖੇ ਚੌਥੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਨ ਮਨਾਇਆ
ਚੰਡੀਗੜ (ਪ੍ਰੀਤਮ ਲੁਧਿਆਣਵੀ) : ਸਮਰਾਲਾ ਦੇ ਨੇੜਲੇ ਪਿੰਡ ਦੀਵਾਲਾ ਦੇ ਖੇਡ ਗਰਾਊਂਡ-ਕਮ-ਪਾਰਕ ਵਿਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚੌਥੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਦੇ ਮੈਬਰਾਂ ਨੇ ਖੇਡ ਗਰਾਊਂਡ-ਕਮ ਪਾਰਕ ਵਿਚ ਇਕ ਸਜਾਵਟੀ ਬੂਟਾ ਵੀ ਲਗਾਇਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੁਰਾਤਨ ਵਸਤਾਂ ਸੰਭਾਲਣ ਵਾਲੇ ਪਿੰਡ ਦੀਵਾਲਾ ਦੇ ਨੌਜਵਾਨ ਤਸਵਿੰਦਰ ਸਿੰਘ ਬੜੈਚ ਨੇ ਦੱਸਿਆ ਕਿ ਇਸ ਮੌਕੇ ਮੀਤ ਪ੍ਰਧਾਨ ਸੁਖਪ੍ਰੀਤ ਸਿੰਘ ਫੌਜੀ, ਖਜਾਨਚੀ ਹਰਦੀਪ ਸਿੰਘ ਫੌਜੀ, ਤਸਵਿੰਦਰ ਸਿੰਘ ਬੜੈਚ, ਲਾਡੀ, ਬਲਿਹਾਰ ਸਿੰਘ ਆਦਿ ਹਾਜ਼ਿਰ ਸਨ।