ਬਾਬਰੀ ਮਸਜਿਦ ਕੇਸ: ਸੁਣਵਾਈ ਦੀ ਸਮਾਂ ਸੀਮਾ 30 ਸਤੰਬਰ ਤੱਕ ਵਧਾਈ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ 1992 ’ਚ ਅਯੁੱਧਿਆ ’ਚ ਬਾਬਰੀ ਮਸਜਿਦ ਢਾਹੇ ਜਾਣ ਦੇ ਕੇਸ ਦੀ ਸੁਣਵਾਈ ਮੁਕੰਮਲ ਕਰਨ ਲਈ ਸਮਾਂ ਸੀਮਾਂ ਇਕ ਮਹੀਨਾ ਵਧਾ ਦਿੱਤੀ ਹੈ। ਬੈਂਚ ਨੇ ਕਿਹਾ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ 30 ਸਤੰਬਰ ਤੱਕ ਫ਼ੈਸਲਾ ਸੁਣਾ ਦੇਵੇ। ਇਸ ਕੇਸ ’ਚ ਭਾਜਪਾ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਊਮਾ ਭਾਰਤੀ ਸਮੇਤ 32 ਵਿਅਕਤੀ ਮੁਲਜ਼ਮ ਹਨ। ਇਸ ਤੋਂ ਪਹਿਲਾਂ ਸਿਖਰਲੀ ਅਦਾਲਤ ਨੇ ਕੇਸ ਦਾ ਫ਼ੈਸਲਾ ਸੁਣਾਉਣ ਲਈ 31 ਅਗਸਤ ਤੱਕ ਦਾ ਸਮਾਂ ਦਿੱਤਾ ਸੀ। ਵਿਸ਼ੇਸ਼ ਜੱਜ ਐੱਸ ਕੇ ਯਾਦਵ ਵੱਲੋਂ ਦਾਖ਼ਲ ਰਿਪੋਰਟ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਕੇਸ ਦੀ ਸਮਾਂ ਸੀਮਾ ਇਕ ਮਹੀਨੇ ਹੋਰ ਵਧਾਈ ਹੈ। ਇਹ ਹੁਕਮ 19 ਅਗਸਤ ਨੂੰ ਦਿੱਤੇ ਗਏ ਸਨ ਜਿਸ ਦੀ ਜਾਣਕਾਰੀ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਹੁਣੇ ਜਿਹੇ ਅਪਲੋਡ ਕੀਤੀ ਗਈ ਹੈ। ਇਸੇ ਸਾਲ 8 ਮਈ ਨੂੰ ਸਿਖਰਲੀ ਅਦਾਲਤ ਨੇ ਕੇਸ ਮੁਕੰਮਲ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੰਦਿਆਂ ਫ਼ੈਸਲਾ 31 ਅਗਸਤ ਤੱਕ ਸੁਣਾਉਣ ਦੀ ਹਦਾਇਤ ਕੀਤੀ ਸੀ। ਲਖਨਊ ਦੀ ਵਿਸ਼ੇਸ਼ ਅਦਾਲਤ ਨੇ ਹੁਣ ਤੱਕ 32 ਮੁਲਜ਼ਮਾਂ ਦੇ ਬਿਆਨ ਕਲਮਬੰਦ ਕੀਤੇ ਹਨ।

Leave a Reply

Your email address will not be published. Required fields are marked *