ਰੱਖੜੀਆਂ
ਰੱਖੜੀਆਂ
ਕੁਝ ਕੁਆਰੀਆਂ ਅਤੇ ਕੁੱਝ ਵਿਆਹੀਆਂ ਦਾ
ਇਹ ਤਿਉਹਾਰ ਹੈ ਭੈਣਾ-ਭਾਈਆਂ ਦਾ
ਦੇਵੀਂ ਇੱਜਤ ਜੇ ਤੇਰੇ ਘਰ ਰਹਿੰਦੀ
ਕਰੀਂ ਮਾਣ ਵੇ ਭੈਣਾਂ ਪਰਾਈਆਂ ਦਾ
ਰੱਖੇ ਜੋੜ ਕੇ ਭੈਣ ਤੇ ਭਾਈਆਂ ਨੂੰ
ਭਾਂਵੇ ਧਾਗਾ ਰੁਪਈਏ ਢਾਈਆਂ ਦਾ
ਸਭ ਗੁੱਸੇ ਗਿਲੇ ਨੂੰ ਮਾਫ ਕਰਨ
ਡੱਬਾ ਲੈ ਕੇ ਆਉਣ ਮਠਿਆਈਆਂ ਦਾ
ਜਾਂਦੀ ਭੈਣ ਨੂੰ ਸੂਟ ਜੇ ਲੈ ਦੇਵੇਂ
ਰਹਿ ਜੇ ਮਾਣ ਵੇ ਸੌਹਰਿਉਂ ਆਈਆਂ ਦਾ
ਉਂਝ ਕਹਿਣ ਨੂੰ ਭੈਣਾਂ ਲੱਖ ਹੋਵਣ
ਆਸਰਾ ਵੱਖ ਹੀ ਮਾਂ ਦੀਆਂ ਜਾਈਆਂ ਦਾ
ਜੇ ਕਿਤੇ ਵਿਆਹਿਆ ਵੀਰ ਹੋਵੇ
ਮੋਹ ਬੜਾ ਕਰਨ ਭਰਜਾਈਆਂ ਦਾ
ਚਾਹੇ ਦੁਖੀ ਹੋਣ ਚਾਹੇ ਸੁਖੀ ਹੋਣ
ਭਲਾ ਮੰਗਣ ਸਦਾ ਹੀ ਭਾਈਆਂ ਦਾ
ਉਂਝ ਆਉਣ ਪੇਕੇ ਚਾਹੇ ਲੱਖ ਵਾਰੀ
ਚਾਅ ਦੂਣਾ ਰੱਖੜੀਆਂ ਆਈਆਂ ਦਾ
ਜਿੰਨਾਂ ਜਨਮ ਭੈਣ ਨੂੰ ਲੈਣ ਦਿੱਤਾ
‘ਗਿੱਲਾ’ ਵਸਦਾ ਰਹੇ ਘਰ ਦਾਈਆਂ ਦਾ
ਲਿਖਤ✍�dffbਗੁਰਪ੍ਰੀਤ ਗਿੱਲ(78375-15452)