ਹੁਣ ਮੀਕਾ ਸਿੰਘ ਵੀ ਆਏ ਗਰੀਬਾਂ ਦੀ ਮਦਦ ਲਈ ਅੱਗੇ, ਖੁਦ ਵੰਡਿਆ ਰਾਸ਼ਨ

ਚੰਡੀਗੜ੍ਹ – ਕੋਰੋਨਾ ਵਾਰਸ ਨੇ ਪੂਰੇ ਦੇਸ਼ ਵਿਚ ਦਹਿਸ਼ਤ ਫੈਲਾ ਰੱਖੀ ਹੈ ਇਸ ਦੇ ਚੱਲਦਿਆਂ ਪੂਰੀ ਦੁਨੀਆਂ ਵਿਚ ਲੌਕਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਕਈ ਗਰੀਬਾਂ ਨੂੰ ਭੁੱਖਾ ਵੀ ਸੌਣਾ ਪੈਂਦਾ ਹੈ ਪਰ ਕਈ ਸਿੱਖ ਅਤੇ ਸੇਵਾਦਾਰ ਇਹਨਾਂ ਗਰੀਬਾਂ ਦੀ ਮਦਦ ਲਈ ਅੱਗੇ ਵੀ ਆਏ। ਇਸ ਦੇ ਨਾਲ ਕਈ ਸਿਤਾਰਿਆਂ ਨੇ ਵੀ ਮਦਦ ਕੀਤੀ ਉਹਨਾਂ ਵਿਚੋਂ ਹੀ ਇਕ ਪ੍ਰਸਿੱਧ ਗਾਇਕ ਮੀਕਾ ਸਿੰਘ ਵੀ ਸ਼ਾਮਲ ਹੈ।

ਹਾਲ ਹੀ ਵਿਚ, ਮੀਕਾ ਸਿੰਘ ਨੇ ਤਾਲਾਬੰਦੀ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਸ਼ਨ ਵੰਡਿਆ ਹੈ। ਉਹਨਾਂ ਨੇ ਇਸ ਨੇਕ ਕੰਮ ਦੀ ਵੀਡੀਓ ਨੂੰ ਵੀ ਆਪਣੇ ਸੋਸ਼ਲ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਮੁੰਬਈ ਵਿਚ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਬਹੁਤ ਸਾਰੇ ਗਰੀਬ ਪਰਿਵਾਰ ਰਹਿੰਦੇ ਹਨ, ਇਹ ਲੋਕ ਹਰ ਰੋਜ਼ ਕਮਾਈ ਕਰਕੇ ਆਪਣਾ ਪੇਟ ਭਰਦੇ ਹਨ।

ਇਹ ਲੋਕ ਕੋਰੋਨਾ ਵਾਇਰਸ ਕਾਰਨ ਪੈਦਾ ਹੋਈਆਂ ਸਥਿਤੀਆਂ ਕਾਰਨ ਇੱਕ ਸਮੇਂ ਦੀ ਰੋਟੀ ਲਈ ਵੀ ਚਿੰਤਾ ਵਿਚ ਹਨ। ਗਾਇਕ ਮੀਕਾ ਸਿੰਘ ਵੀ ਇਸ ਮੁਸ਼ਕਲ ਸਮੇਂ ਵਿਚ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਹਨ। ਗਾਇਕ ਮੀਕਾ ਸਿੰਘ ਲੋਕਾਂ ਨੂੰ ਰਾਸ਼ਨ ਵੰਡ ਰਹੇ ਹਨ। ਮੀਕਾ ਸਿੰਘ ਨੇ ਖਾਣ ਪੀਣ ਦੀਆਂ ਚੀਜ਼ਾਂ ਟਰੱਕ ਭਰ ਕੇ ਵੰਡੀਆਂ। ਰਾਸ਼ਨ ਤੋਂ ਇਲਾਵਾ ਮੀਕਾ ਸਿੰਘ ਸਬਜੀਆਂ ਵੀ ਵੰਡ ਰਹੇ ਹਨ।

Leave a Reply

Your email address will not be published. Required fields are marked *