ਤਾਲਿਬਾਨ ਨਾਲ ਗੈਰ-ਰਸਮੀ ਰਾਬਤੇ ਕਰਕੇ ਭਾਰਤੀ ਮਿਸ਼ਨ ਦੀ ਵਾਪਸੀ ਸੰਭਵ ਹੋਈ

ਨਵੀਂ ਦਿੱਲੀ : ਸੂਤਰਾਂ ਦੀ ਮੰਨੀਏ ਤਾਂ ਕਾਬੁਲ ਸਥਿਤ ਭਾਰਤੀ ਮਿਸ਼ਨ ਦੇ ਅਮਲੇ ਸਮੇਤ ਹੋਰਨਾਂ ਨੂੰ ਸੁਰੱਖਿਅਤ ਕੱਢ ਲਿਆਉਣ ਦਾ ਅਮਲ ਨਵੀਂ ਦਿੱਲੀ ਵੱਲੋਂ ਸੋਮਵਾਰ ਰਾਤ ਨੂੰ ਤਾਲਿਬਾਨ ਨਾਲ ਗੈਰ-ਰਸਮੀ ਢੰਗ ਨਾਲ ਕੀਤੇ ਰਾਬਤੇ ਸਦਕਾ ਸਿਰੇ ਚੜ੍ਹਿਆ ਹੈ। ਸੂਤਰਾਂ ਨੇ ਕਿਹਾ ਕਿ ਕਾਬੁਲ ਵਿੱਚ ਖਰਾਬ ਹੁੰਦੇ ਸੁਰੱਖਿਆ ਹਾਲਾਤ ਕਰਕੇ ਭਾਰਤੀ ਰਾਜਦੂਤ ਤੇ 132 ਹੋਰਨਾਂ ਨੂੰ ਕਾਬੁਲ ਹਵਾਈ ਅੱਡੇ ਤੱਕ ਪੁੱਜਣ ਵਿੱਚ ਹੀ ਖਾਸੀਆਂ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪਿਆ। ਪੱਛਮੀ ਮੁਲਕਾਂ ਦੇ ਹਵਾਈ ਜਹਾਜ਼ਾਂ ਦੀ ਆਮਦ ਤੇ ਰਵਾਨਗੀ ਅਤੇ ਹਵਾਈ ਅੱਡੇ ਨਜ਼ਦੀਕ ਹੋਈ ਗੋਲੀਬਾਰੀ ਕਰਕੇ ਭਾਰਤੀ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ ਨੂੰ ਮਿੱਥੇ ਨਾਲੋਂ ਵਧ ਸਮਾਂ ਕਾਬੁਲ ਹਵਾਈ ਅੱਡੇ ’ਤੇ ਰੁਕਣਾ ਪਿਆ।