ਭਾਰਤ ਦੇ ਲੋਕ ਹੈਲਪਲਾਈਨ ਨੰਬਰਾਂ ’ਤੇ ਫ਼ੋਨ ਕਰਕੇ ਮੰਗ ਰਹੇ ਨੇ ਤੰਬਾਕੂ

ਖਨਉ : ਕੋਰੋਨਾ ਵਾਇਰਸ ਮਹਾਂਮਾਰੀ ’ਤੇ ਕਾਬੂ ਕਰਨ ਦੇ ਮਕਸਦ ਨਾਲ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ ’ਤੇ ਲੋਕ ਅਜੀਬੋ-ਗਰੀਬ ਬੇਨਤੀ ਕਰ ਰਹੇ ਹਨ। ਲੋਕਾਂ ਦੀ ਮਦਦ ਲਈ ਸ਼ੁਰੂ ਕੀਤੀ ਗਈ ਇਨ੍ਹਾਂ ਹੈਲਪਾਲਾਈਨਾਂ ’ਤੇ ਕੁੱਝ ਲੋਕ ਪਾਨ, ਮਸਾਲਾ ਤੇ ਗੁਟਖ਼ੇ ਦੀ ਮੰਗ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਮੁੱਖ ਮੰਤੀਰ ਹੈਲਪਲਾਈਨ ਨੰਬਰ 1076 ਲੋਕਾਂ ਨੂੰ ਦਵਾਈ ਅਤੇ ਰਾਸ਼ਨ ਪਹੁੰਚਾਉਣ ਵਿਚ ਮਦਦ ਕਰ ਰਿਹਾ ਹੈ।
ਰਾਜ ਪੁਲਿਸ ਦੀ ਹੈਲਪਲਾਈਨ ਨੂੰ ਹਾਲ ਹੀ ਵਿਚ ਇਕ ਫ਼ੋਨ ਆਇਆ ਜਿਸ ’ਚ ਇਕ ਬਜ਼ੁਰਗ ਨੇ ਰਸਗੁੱਲੇ ਦੀ ਮੰਗ ਕੀਤੀ। ਪਹਿਲਾਂ ਤਾਂ ਪੁਲਿਸ ਨੇ ਇਸ ਨੂੰ ਮਜ਼ਾਕ ਸਮਝਿਆ ਪਰ ਜਦ ਰਾਜਧਾਨੀ ਦੇ ਹਜ਼ਰਗੰਜ ਇਲਾਕੇ ਵਿਚ ਇਕ ਪੁਲਿਸ ਮੁਲਾਜ਼ਮ ਬਜ਼ੁਰਗ ਨੂੰ ਰਸਗੁੱਲਾ ਦੇਣ ਲਈ ਪਹੁੰਚਿਆ ਤਾਂ ਉਸਨੇ ਦੇੇਖਿਆ ਕੀ 80 ਸਾਲਾ ਬਜ਼ੁਰਗ ਨੂੰ ਸੱਚੀ ਇਸ ਰਸਗੁੱਲੇ ਲੋੜ ਸੀ। ਬਜ਼ੁਰਗ ਸ਼ੁਗਰ ਦਾ ਮਰੀਜ਼ ਹੈ ਅਤੇ ਉਸ ਦੇ ਬਲੱਡ ਸ਼ੁਗਰ ਦਾ ਲੈਵਲ ਅਚਾਨਕ ਡਿੱਗ ਗਿਆ ਸੀ।
ਸਮੋਸਾ ਮੰਗਾਉਣ ਵਾਲੇ ਨੂੰ ਪੁਲਿਸ ਨੇ ਸਮੋਸਾ ਖੁਆ ਕੇ ਨਾਲੀਆਂ ਦੀ ਕਰਵਾਈ ਸਫ਼ਾਈ :
ਕੁੱਝ ਲੋਕਾਂ ਨੇ ਪੁਲਿਸ ਹੈਲਪਲਾਈਨ 112 ’ਤੇ ਫ਼ੋਨ ਕਰ ਕੇ ਪਾਨ, ਗੁਟਖ਼ਾ ਅਤੇ ਚਟਣੀ ਦੇ ਨਾਲ ਗਰਮ ਸਮੋਸੇ ਦੀ ਮੰਗ ਕੀਤੀ। ਸਮੋਸਾ ਪਹੁੰਚਾਇਆ ਗਿਆ ਪਰ ਜਿਸ ਵਿਅਕਤੀ ਨੇ ਸਮੋਸਾ ਮੰਗਿਆ ਸੀ ਉਸ ਨੂੰ ਪੁਲਿਸ ਥਾਣੇ ਸੱਦ ਕੇ ਉਸ ਤੋਂ ਆਸ ਪਾਸ ਦੀਆਂ ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਇਸੇ ਤਰ੍ਹਾਂ ਰਾਮਪੁਰ ਵਿਚ ਪੁਲਿਸ ਹੈਲਪਲਾਈਨ ’ਤੇ ਫ਼ੋਨ ਕਰ ਕੇ ਪੀਜ਼ਾ ਦੀ ਮੰਗ ਕੀਤੀ ਗਈ ਜਿਸ ਦੇ ਬਾਅਦ ਪੁਲਿਸ ਨੇ ਅਜਿਹੇ ਫ਼ੋਨ ਕਰਨ ਵਾਲਿਆਂ ਨੂੰ ਸਜ਼ਾ ਦਿਤੀ।