ਅੰਮ੍ਰਿਤਸਰ ’ਚ 40 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ: ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਅਤੇ ਅੰਮ੍ਰਿਤਸਰ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਕਾਮਯਾਬੀ ਮਿਲੀ। ਦੱਸ ਦਈਏ ਕਿ ਇਸ ਆਪਰੇਸ਼ਨ ‘ਚ ਟੀਮ ਨੇ ਰਾਤ ਨੂੰ ਕਰੀਬ 40 ਕਿਲੋ ਹੈਰੋਇਨ ਬਰਾਮਦ ਕੀਤੀ। Panjgrahin BOP ਵਿਖੇ ਤਸਕਰਾਂ ਨਾਲ ਮੁਕਾਬਲੇ ਤੋਂ ਬਾਅਦ ਇਸ ਹੈਰੋਇਨ ਬਰਾਮਦ ਹੋਈ।

ਹਾਸਲ ਜਾਣਕਾਰੀ ਮੁਤਾਬਕ ਇਸ ਦੌਰਾਨ ਕਰੀਬ 62 ਰਾਊਂਡ ਫਾਇਰ ਕੀਤੇ ਗਏ ਪਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨੀ ਤਸਕਰ ਫਰਾਰ ਹੋ ਗਏ। ਇਸ ਬਾਰੇ ਪੰਜਾਬ ਡੀਪੀਜੀ ਦਿਨਕਰ ਗੁਪਤਾ ਨੇ ਵੀ ਟਵੀਟ ਕਰ ਜਾਣਕਾਰੀ ਦਿੱਤੀ।

ਆਪਣੇ ਟਵੀਟ ‘ਚ ਡੀਜੀਪੀ ਨੇ ਲਿਖੀਆ, “ਐਸਐਸਪੀ ਅੰਮ੍ਰਿਤਸਰ (ਦਿਹਾਤੀ), ਗੁਲਨੀਤ ਖੁਰਾਣਾ ਅਤੇ ਉਨ੍ਹਾਂ ਦੀ ਟੀਮ ‘ਤੇ ਮਾਣ ਹੈ। ਅੱਜ ਸਵੇਰੇ ਕਰੀਬ 3 ਵਜੇ ਭਾਰਤ-ਪਾਕਿ ਸਰਹੱਦ ਦੇ ਰਾਮਦਾਸ ਸੈਕਟਰ ਤੋਂ 40 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। “
ਇਹ ਕਾਰਵਾਈ ਅਮ੍ਰਿਤਸਰ ਪੁਲਿਸ ਵਲੋਂ ਖਾਸ ਜਾਣਕਾਰੀ ‘ਤੇ ਕੀਤੀ ਗਈ ਸੀ। ਦੱਸ ਦਈਏ ਕਿ ਸੀਮਾ ਸੁਰੱਖਿਆ ਬਲ ਨੇ ਦਿਹਾਤੀ ਪੰਜਾਬ ਪੁਲਿਸ ਨਾਲ ਮਿਲ ਕੇ ਅੰਮ੍ਰਿਤਸਰ ਦੇ Panjgraian ਇਲਾਕੇ ਤੋਂ 40.810 ਕਿਲੋ ਹੈਰੋਇਨ, 190 ਗ੍ਰਾਮ ਅਫੀਮ, ਦੋ ਪਲਾਸਟਿਕ ਪਾਈਪ ਬਰਾਮਦ ਕੀਤੇ। ਐਫਆਈਆਰ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *