ਗੁਰੂ ਹਰਸਹਾਏ: ਕਿੱਟੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਮੌਤ, ਔਰਤ ਗੰਭੀਰ ਜ਼ਖ਼ਮੀ

ਗੁਰੂ ਹਰਸਹਾਏ: ਇਸ ਸ਼ਹਿਰ ਦੀ ਫਰੀਦਕੋਟ ਰੋਡ ’ਤੇ ਹੋਟਲ ਵਿੱਚ ਬੀਤੀ ਰਾਤ ਕਿੱਟੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਵਾਰਦਾਤ ਸਮੇਂ ਮੌਕੇ ’ਤੇ ਸ਼ਹਿਰ ਦੇ 15 ਪਰਿਵਾਰ ਖਾਣਾ ਖਾ ਰਹੇ ਸਨ। ਖਾਣੇ ਨੂੰ ਲੈ ਕੇ ਪਾਰਟੀ ਮੈਂਬਰਾਂ ਅਤੇ ਹੋਟਲ ਵਾਲਿਆਂ ਵਿੱਚ ਬਹਿਸ ਹੋ ਗਈ ਅਤੇ ਗੋਲੀ ਚੱਲ ਗਈ, ਜਿਸ ਵਿੱਚ ਟਿੰਕਾ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਅਸ਼ੋਕ ਮੋਗਾਂ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਲੁਧਿਆਣਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।