ਮੈਡੀਕਲ ਕੌਂਸਲ ਨੇ ਰੈਪਿਡ ਟੈਸਟ ਕਿੱਟਾਂ ਦੀ ਵਰਤੋਂ ਰੋਕਣ ਲਈ ਕਿਹਾ

ਨਵੀਂ ਦਿੱਲੀ : ਭਾਰਤੀ ਮੈਡੀਕਲ ਖੋਜ ਕੌਂਸਲ ਨੇ ਅੱਜ ਸੂਬਿਆਂ ਨੂੰ ਕੋਵਿਡ-19 ਲਈ ਵਰਤੀਆਂ ਜਾ ਰਹੀਆਂ ਰੈਪਿਡ ਟੈਸਟਿੰਗ ਕਿੱਟਾਂ ਦੀ ਵਰਤੋਂ ਰੋਕਣ ਲਈ ਕਿਹਾ ਹੈ। ਕੌਂਸਲ ਮੁਤਾਬਕ ਇਨ੍ਹਾਂ ਦੀ ਵਰਤੋਂ ਘੱਟੋ-ਘੱਟ ਦੋ ਦਿਨ ਲਈ ਰੋਕ ਦਿੱਤੀ ਜਾਵੇ ਕਿਉਂਕਿ ਕਿੱਟਾਂ ਗਲਤ ਨਤੀਜੇ ਦੇ ਰਹੀਆਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਕੌਂਸਲ ਦੇ ਮੁੱਖ ਵਿਗਿਆਨੀ ਡਾ. ਰਮਨ ਗੰਗਾਖੇਡਕਰ ਨੇ ਕਿਹਾ ਕਿ ਇਕ ਸੂਬੇ ਤੋਂ ਸ਼ਿਕਾਇਤ ਮਿਲੀ ਹੈ। ਇਸ ਲਈ 2 ਹੋਰ ਸੂਬਿਆਂ ਨੂੰ ਪੁੱਛਿਆ ਗਿਆ ਹੈ ਕਿ ਕੀ ਉੱਥੇ ਵੀ ਇਹੀ ਮੁਸ਼ਕਲ ਆ ਰਹੀ ਹੈ।
ਿੲਸੇ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਬਜ਼ੁਰਗਾਂ ਦੇ ਸਹਾਇਕਾਂ ਤੇ ਪ੍ਰੀ-ਪੇਡ ਮੋਬਾਈਲ ਕੁਨੈਕਸ਼ਨ ਲਈ ਰਿਚਾਰਜ ਸੇਵਾਵਾਂ ਨੂੰ ਲੌਕਡਾਊਨ ਦੌਰਾਨ ਹੁਣ ਛੋਟ ਹੋਵੇਗੀ। ਜਦਕਿ ਸ਼ਹਿਰੀ ਖੇਤਰਾਂ ਦੀਆਂ ਬ੍ਰੈੱਡ ਫੈਕਟਰੀਆਂ ਤੇ ਆਟਾ ਮਿੱਲਾਂ ਵੀ ਤਾਲਾਬੰਦੀ ਦੌਰਾਨ ਕੰਮ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਦੇ ਦੁੱਧ ਪ੍ਰੋਸੈਸਿੰਗ ਪਲਾਂਟ, ਦਾਲ ਮਿੱਲਾਂ ਵੀ ਇਸ ਦੌਰਾਨ ਚੱਲਣਗੀਆਂ। ਹਾਲਾਂਕਿ ਮੰਤਰਾਲੇ ਨੇ ਇੱਕ-ਦੂਜੇ ਤੋਂ ਫ਼ਾਸਲਾ ਸਖ਼ਤੀ ਨਾਲ ਯਕੀਨੀ ਬਣਾਉਣ ਲਈ ਕਿਹਾ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਦੇ ਡਾ. ਰਮਨ ਨੇ ਕਿਹਾ ਕਿ ‘ਆਰਟੀਪੀਸੀਆਰ’ ਨਾਲ ਕੀਤੇ ਗਏ ਟੈਸਟ ’ਚ ਜਿਹੜੇ ਨਤੀਜੇ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ’ਚ ਬਹੁਤ ਫ਼ਰਕ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਬਾਅਦ ਕੌਂਸਲ ਇਸ ਬਾਰੇ ਕੋਈ ਐਡਵਾਈਜ਼ਰੀ ਜਾਰੀ ਕਰੇਗੀ। ਵਿਗਿਆਨੀ ਨੇ ਕਿਹਾ ਕਿ ਕਿੱਟਾਂ ਨੂੰ ਫ਼ੀਲਡ ਟੀਮਾਂ ਟੈਸਟ ਅਤੇ ਪਾਸ ਕਰਨਗੀਆਂ ਨਾ ਕਿ ਲੈਬਾਂ। ਉਨ੍ਹਾਂ ਕਿਹਾ ਕਿ ਇਹ ਨਵਾਂ ਕਰੋਨਾਵਾਇਰਸ ਹੈ, ਇਸ ਲਈ ਕਿੱਟਾਂ ’ਚ ਵੀ ਸੋਧ ਦੀ ਲੋੜ ਹੈ। ਕੌਂਸਲ ਆਪਣੀਆਂ ਅੱਠ ਸੰਸਥਾਵਾਂ ਦੀਆਂ ਟੀਮਾਂ ਫੀਲਡ ਵਿੱਚ ਭੇਜੇਗੀ। ਜੇਕਰ ਕੋਈ ਫ਼ਰਕ ਪਾਇਆ ਗਿਆ ਤਾਂ ਇਸ ਬੈਚ ਦੀਆਂ ਕਿੱਟਾਂ ਨੂੰ ਵਾਪਸ ਕੰਪਨੀ ਕੋਲ ਬਦਲਾਉਣ ਲਈ ਭੇਜ ਦਿੱਤਾ ਜਾਵੇਗਾ। ਰਾਜਸਥਾਨ ਨੇ ਚੀਨ ਦੀਆਂ ਬਣੀਆਂ ਇਨ੍ਹਾਂ ਕਿੱਟਾਂ ਦੀ ਵਰਤੋਂ ਪਹਿਲਾਂ ਹੀ ਰੋਕ ਦਿੱਤੀ ਸੀ ਕਿਉਂਕਿ ਜ਼ਿਆਦਾਤਰ ਟੈਸਟ ਦਰੁਸਤ ਨਹੀਂ ਸਨ। ਸੂਬੇ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਕਿੱਟਾਂ ਸਿਰਫ਼ 5.4 ਫ਼ੀਸਦ ਨਤੀਜੇ ਸਹੀ ਦੇ ਰਹੀਆਂ ਹਨ ਜਦਕਿ ਇਹ ਫ਼ੀਸਦ 90 ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਰਾਜ ਨੇ ਇਸ ਬਾਰੇ ਭਾਰਤੀ ਮੈਡੀਕਲ ਖੋਜ ਕੌਂਸਲ ਨੂੰ ਜਾਣੂ ਕਰਵਾਇਆ। -ਆਈਏਐੱਨਐੱਸ

ਸੰਸਦੀ ਕਮੇਟੀ ਵੱਲੋਂ ਲੌਕਡਾਊਨ ਤੇ ਕੋਵਿਡ-19 ਬਾਰੇ ਚਰਚਾ 28 ਨੂੰ
ਨਵੀਂ ਦਿੱਲੀ: ਘਰੇਲੂ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ 28 ਅਪਰੈਲ ਨੂੰ ਵੀਡੀਓ ਕਾਨਫਰੰਸ ਕਰਕੇ ਕੋਵਿਡ-19 ਤੇ ਕੌਮੀ ਲੌਕਡਾਊਨ ਬਾਰੇ ਚਰਚਾ ਕਰੇਗੀ। ਇਹ ਮੀਟਿੰਗ ਕਮੇਟੀ ਦੇ ਚੇਅਰਮੈਨ ਤੇ ਕਾਂਗਰਸ ਆਗੂ ਆਨੰਦ ਸ਼ਰਮਾ ਦੀ ਅਗਵਾਈ ਹੇਠ ਕੀਤੀ ਹੋਵੇਗੀ। ਮੀਟਿੰਗ ’ਚ ਪਾਬੰਦੀਆਂ ’ਚ ਰਾਹਤ ਦੇਣ ਅਤੇ ਲੌਕਡਾਊਨ ਹਟਾਉਣ ਜਾਂ ਵਧਾਉਣ ਸਬੰਧੀ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਸੂਬਿਆਂ ਨੂੰ ਵਿੱਤੀ ਪੈਕੇਜ ਜਾਰੀ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਹੋਵੇਗੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਕੇਂਦਰ ਤੇ ਸੂਬਿਆਂ ਵਿਚਾਲੇ ਤਾਲਮੇਲ ਬਾਰੇ ਚਰਚਾ ਵੀ ਹੋ ਸਕਦੀ ਹੈ। –

Leave a Reply

Your email address will not be published. Required fields are marked *