ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਵਿੱਚ ‘ਹਾਈਟੈੱਕ ਨਕਲ’

ਪਟਿਆਲਾ: ਪੰਜਾਬ ਪੁਲੀਸ ’ਚ ਪਿਛਲੇ ਦਿਨੀਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਕੱਢੀਆਂ ਪੰਜ ਸੌ ਤੋਂ ਵੱਧ ਅਸਾਮੀਆਂ ਲਈ ਪੰਜਾਬ ਭਰ ’ਚ ਹੋਈ ਲਿਖਤੀ ਪ੍ਰੀਖਿਆ ’ਚ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਇਹ ਲਿਖਤੀ ਪ੍ਰੀਖਿਆ ਲੈਣ ਸਬੰਧੀ ਸਰਕਾਰ ਵੱਲੋਂ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਗਿਆ ਸੀ ਪਰ ਇਸ ਫਰਮ ਦੇ ਹੀ ਕੁਝ ਮੌਜੂਦਾ ਅਤੇ ਕੁਝ ਪੁਰਾਣੇ ਮੁਲਾਜ਼ਮਾਂ ਨੇ ਆਧੁਨਿਕ ਤਕਨੀਕ ਦੇ ਸਹਾਰੇ ਕਿਸੇ ਵਿਸ਼ੇਸ਼ ਸਾਫਟਵੇਅਰ ਜ਼ਰੀਏ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਬੈਠ ਕੇ ਹੀ ਅੰਦਰ ਇਮਤਿਹਾਨ ਦੇ ਰਹੇ ਉਮੀਦਵਾਰਾਂ ਦੇ ਕੰਪਿਊਟਰਾਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਦੀ ਪ੍ਰੀਖਿਆ ਵਿਚਲੇ ਸਵਾਲ ਹੱਲ ਕਰ ਦਿੱਤੇ। ਇਹ ਨਿਕੇਵਲਾ ਅਤੇ ਪਲੇਠਾ ਮਾਮਲਾ ਹੈ ਜਿਸ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਣ ਦਾ ਅਨੁਮਾਨ ਹੈ। ਅਜਿਹਾ ਗੋਰਖ ਧੰਦਾ ਕਰਨ ਵਾਲ਼ੇ ਇਸ ਗਰੋਹ ਵੱਲੋਂ ਪ੍ਰਤੀ ਉਮੀਦਵਾਰ 30 ਲੱਖ ਰੁਪਏ ’ਚ ਸੌਦਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਪੁਲੀਸ ਇਸ ਮਾਮਲੇ ਦੀ ਬਾਹਰ ਭਿਣਕ ਨਹੀਂ ਪੈਣ ਦੇ ਰਹੀ, ਪਰ ਆਲ੍ਹਾ-ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਪਟਿਆਲਾ ਪੁਲੀਸ ਵੱਲੋਂ ਬਾਕਾਇਦਾ ਕੇਸ ਦਰਜ ਕਰਕੇ ਦਰਜਨ ਭਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ 560 ਪੋਸਟਾਂ ਚਾਰ ਕੇਡਰਾਂ ’ਤੇ ਆਧਾਰਿਤ ਹਨ ਜਿਨ੍ਹਾਂ ’ਚ ਜ਼ਿਲ੍ਹਾ ਕੇਡਰ, ਆਰਮਡ ਪੁਲੀਸ ਕੇਡਰ, ਇੰਟੈਲੀਜੈਂਸ ਅਤੇ ਜਾਂਚ ਕੇਡਰ ਸ਼ਾਮਲ ਹਨ। ਇਸ ਸਬੰਧੀ ਅਪਲਾਈ ਕਰਨ ਵਾਲ਼ੇ ਲੱਖਾਂ ਉਮੀਦਵਾਰਾਂ ਲਈ ਸ਼ਰਤ ਸੀ ਕਿ ਉਨ੍ਹਾਂ ਨੂੰ ਪਹਿਲਾਂ ਲਿਖਤੀ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਵਿੱਚੋਂ ਮੈਰਿਟ ’ਚ ਆਉਣ ਵਾਲ਼ਿਆਂ ਨੂੰ ਹੀ ਫਿਜੀਕਲ ਟੈਸਟ ਲਈ ਸੱਦਿਆ ਜਾਵੇਗਾ। 800 ਅੰਕਾਂ ਦੀ ਇਹ ਪ੍ਰੀਖਿਆ ਦੋ ਗੇੜਾਂ ’ਚ ਲਈ ਗਈ ਹੈ। ਸਰਕਾਰ ਨਾਲ਼ ਹੋਏ ਸਮਝੌਤੇ ਤਹਿਤ ਸਬੰਧਿਤ ਫਰਮ ਵੱਲੋਂ ਹੀ ਬਾਕੀ ਸਫਾ 12 »

ਏਡੀਜੀਪੀ ਦੀ ਅਗਵਾਈ ਹੇਠ ਚੱਲ ਰਹੀ ਹੈ ਜਾਂਚ

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਟੀਮ ਦੀ ਅਗਵਾਈ ਏਡੀਜੀਪੀ ਪੱਧਰ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ। ਇਹ ਅਧਿਕਾਰੀ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੀ ਸੰਪਰਕ ’ਚ ਹੈ।

Leave a Reply

Your email address will not be published. Required fields are marked *