ਸੋਮਵਾਰ ਨੂੰ ਮੁੱਖ ਮੰਤਰੀਆਂ ਨਾਲ ਚਰਚਾ ਕਰਨਗੇ ਪੀਐੱਮ ਮੋਦੀ

ਨਵੀਂ ਦਿੱਲੀ : 3
ਮਈ ਨੂੰ ਖ਼ਤਮ ਹੋਣ ਵਾਲੇ ਲਾਕਡਾਊਨ ਨਾਲ ਲਗਪਗ ਇਕ ਹਫ਼ਤੇ ਪਹਿਲੇ 27 ਅਪ੍ਰੈਲ ਨੂੰ ਹੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਮੁੱਖ ਮੰਤਰੀਆਂ ਨਾਲ ਇਸਦੀ ਸਮੀਖਿਆ ਕਰਨਗੇ। ਕੋਰੋਨਾ
ਕਾਲ ਵਿਚ ਲਾਕਡਾਊਨ ਲੱਗਣ ਤੋਂ ਬਾਅਦ ਮੁੱਖ ਮੰਤਰੀਆਂ ਦੇ ਨਾਲ ਇਹ ਪੀਐੱਮ ਮੋਦੀ ਦੀ ਤੀਜੀ
ਚਰਚਾ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਮੁੱਖ ਮੰਤਰੀਆਂ ਨਾਲ ਉਨ੍ਹਾਂ ਦੇ
ਸੰਬੰਧਤ ਸੂਬਿਆਂ ਵਿਚ ਹੋਏ ਅਸਰ ‘ਤੇ ਉਨ੍ਹਾਂ ਦਾ ਫੀਡਬੈਕ ਲਿਆ ਜਾਵੇਗਾ ਤੇ ਸਾਧਾਰਨ
ਕੰਮਕਾਜ ਸ਼ੁਰੂ ਕਰਨ ‘ਤੇ ਰਾਇਸੁਮਾਰੀ ਹੋਵੇਗੀ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੂੰ
ਵਿਸ਼ਵਾਸ ਹੈ ਕਿ 3 ਮਈ ਤਕ ਕੁਝ ਸੂਬਿਆਂ ਵਿਚ ਸਥਿਤੀ ਵਿਚ ਕਾਫੀ ਸੁਧਾਰ ਆ ਜਾਵੇਗਾ।
ਵਿਗਿਆਨਕਾਂ ਦਾ ਵੀ ਇਹੀ ਮੰਨਣਾ ਹੈ ਕਿ ਅਪ੍ਰੈਲ ਤੋਂ ਬਾਅਦ ਕੋਰੋਨਾ ਦੇ ਗ੍ਰਾਫ ਵਿਚ
ਗਿਰਾਵਟ ਆਏਗੀ।
ਦੇਸ਼ ‘ਚ ਲਾਕਡਾਊਨ ਨੂੰ ਲੈ ਕੇ ਬੇਚੈਨੀ ਵਧੀ
ਪਿਛਲੇ ਕੁਝ ਦਿਨਾਂ ‘ਚ ਸੂਬਿਆਂ ਨੇ ਸਖ਼ਤੀ ਨਾਲ ਨਿਯਮ ਦਾ ਪਾਲਣ ਸ਼ੁਰੂ ਕੀਤਾ ਹੈ
ਤੇ ਕੇਂਦਰੀ ਟੀਮ ਨੇ ਵੀ ਚਾਰ ਸੂਬਿਆਂ ਵਿਚ ਨਿਰੀਖਣ ਸ਼ੁਰੂ ਕਰ ਦਿੱਤਾ ਹੈ। ਉੱਥੇ ਦੇਸ਼
ਵਿਚ ਹੁਣ ਲਾਕਡਾਊਨ ਨੂੰ ਲੈ ਕੇ ਥੋੜ੍ਹੀ ਬੇਚੈਨੀ ਵੱਧ ਰਹੀ ਹੈ। ਅਜਿਹੇ ਵਿਚ ਅਗਲੇ ਐਤਵਾਰ
ਨੂੰ ਦੇਸ਼ ਨਾਲ ਮਨ ਦੀ ਗੱਲ ਸਾਂਝੀ ਕਰਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ
ਨਾਲ ਰੂਬਰੂ ਹੋਣਗੇ।