ਪੰਜਾਬ ਪੁਲੀਸ ਵੱਲੋਂ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਰੱਦ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ਉਤੇ ਪੰਜਾਬ ਪੁਲੀਸ ਨੇ ਸਬ-ਇੰਸਪੈਕਟਰਾਂ (ਐੱਸਆਈਜ਼) ਦੀਆਂ 560 ਅਸਾਮੀਆਂ ਭਰਨ ਲਈ ਲਈਆਂ ਗਈਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ| ਪੰਜਾਬ ਪੁਲੀਸ ਦੇ ਚਾਰ ਕਾਡਰ/ਵਿੰਗਜ਼ (ਇਨਵੈਸਟੀਗੇਸ਼ਨ, ਜ਼ਿਲ੍ਹਾ, ਆਰਮਡ ਪੁਲਪਸ ਅਤੇ ਇੰਟੈਲੀਜੈਂਸ) ਦੀਆਂ ਅਸਾਮੀਆਂ ਲਈ ਕੰਪਿਊਟਰ ਆਧਾਰਿਤ ਪ੍ਰੀਖਿਆਵਾਂ 17 ਅਗਸਤ ਤੋਂ 24 ਅਗਸਤ, 2021 ਤੱਕ ਰਾਜ ਦੇ ਵੱਖ-ਵੱਖ ਕੇਂਦਰਾਂ ਵਿੱਚ ਕਰਵਾਈਆਂ ਗਈਆਂ ਸਨ| ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਐੱਸਆਈਜ਼ ਦੀ ਭਰਤੀ ਲਈ ਨਵੀਆਂ ਪ੍ਰੀਖਿਆਵਾਂ ਕਰਵਾਉਣ ਦੀਆਂ ਤਰੀਕਾਂ ਜਲਦੀ ਹੀ ਨੋਟੀਫਾਈ ਕਰ ਦਿੱਤੀਆਂ ਜਾਣਗੀਆਂ। ਸਬ-ਇੰਸਪੈਕਟਰਾਂ ਦੀ ਭਰਤੀ ਲਈ ਗਠਿਤ ਕੀਤੇ ਗਏ ਬੋਰਡ ਨੇ ਧੋਖਾਧੜੀ ਅਤੇ ਪ੍ਰੀਖਿਆ ਵਿੱਚ ਨਕਲ ਦੀਆਂ ਰਿਪੋਰਟਾਂ ਤੋਂ ਬਾਅਦ ਪ੍ਰੀਖਿਆਵਾਂ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ|

Leave a Reply

Your email address will not be published. Required fields are marked *