ਚੰਨੀ ਨੇ ਸਾਦੇ ਢੰਗ ਨਾਲ ਕੀਤਾ ਪੁੱਤ ਦਾ ਵਿਆਹ

ਮੋਹਾਲੀ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਅਮਲਾ ਪਿੰਡ ਦੀ ਸਿਮਰਨਧੀਰ ਕੌਰ ਨਾਲ ਬਹੁਤ ਹੀ ਸਾਦੇ ਢੰਗ ਨਾਲ ਮੁਹਾਲੀ ਦੇ ਫੇਜ਼ 3 ਬੀ 1 ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖੇ ਹੋਇਆ। ਨਵਜੀਤ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਲਾਅ ਕੀਤੀ ਹੈ। ਸਿਮਰਨਧੀਰ ਕੌਰ ਨੇ ਵੀ ਇੰਜੀਨੀਅਰਿੰਗ ਕੀਤੀ ਹੈ ਅਤੇ ਹੁਣ ਐੱਮ. ਬੀ. ਏ. ਕਰ ਰਹੀ ਹੈ।

ਵਿਆਹ ਲਈ ਗੁਰਦੁਆਰਾ ਸਾਹਿਬ ਨੂੰ ਆਕਰਸ਼ਕ ਫੁੱਲਾਂ ਨਾਲ ਸਜਾਇਆ ਗਿਆ ਅਤੇ ਪੁਲਿਸ ਵਲੋਂ ਇਲਾਕੇ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪਰਿਵਾਰ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਮੁੱਖ ਮੰਤਰੀ ਦੇ ਕਰੀਬੀ ਦੋਸਤਾਂ ਅਤੇ ਪੰਜਾਬ ਕੈਬਨਿਟ ਦੇ ਮੰਤਰੀਆਂ ਤੋਂ ਇਲਾਵਾ ਕੁੱਝ ਖਾਸ ਸ਼ਖਸੀਅਤਾਂ ਹੀ ਸ਼ਾਮਲ ਹੋਈਆਂ। ਵਿਆਹ ਲਈ ਖਾਸ ਫੁੱਲਾਂ ਨਾਲ ਸਜਾਈ ਗਈ ਫਾਰਚੂਨਰ ਗੱਡੀ ਖੁਦ ਚਲਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸਾਹਿਬ ਪਹੁੰਚੇ। ਇਸ ਵਿਆਹ ਦੀ ਖਾਸੀਅਤ ਇਹ ਵੀ ਰਹੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ’ਤੇ ਕਿਹਾ ਹੋਇਆ ਸੀ ਕਿ ਕੋਈ ਵੀ ਬਹੁਤਾ ਤਾਮ ਝਾਮ ਨਹੀਂ ਕਰਨਾ ਜਿਸ ਕਰਕੇ ਸਿਰਫ ਗੁਰਦੁਆਰਾ ਸਾਹਿਬ ਵਿਚ ਹੀ ਸਾਦਾ ਲੰਗਰ ਤਿਆਰ ਕਰਵਾਇਆ ਗਿਆ ਅਤੇ ਸਾਰਿਆਂ ਨੇ ਬਕਾਇਦਾ ਪੰਗਤ ਵਿਚ ਬੈਠ ਕੇ ਹੀ ਲੰਗਰ ਛਕਿਆ।

ਮੁੱਖ ਮੰਤਰੀ ਨੇ ਸਵੇਰ ਸਮੇਂ ਸਗਨਾਂ ਮੌਕੇ ਰਵਾਇਤੀ ਗੀਤਾਂ ਦੇ ਗਾਉਣ ਵਾਲੀ ਟੀਮ ਨਾਲ ਆਪ ਪੁਰਾਣੇ ਸਾਜ਼ ਵਜਾ ਕੇ ਸਗਨਾਂ ਦੀਆਂ ਰਸਮਾਂ ਕਰਵਾਈਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਦੇ ਢੰਗ ਨਾਲ ਕੀਤੇ ਇਸ ਵਿਆਹ ਦੀ ਪ੍ਰਸੰਸਾ ਕੀਤੀ।

ਅਨੰਦ ਕਾਰਜ ਵਾਲੇ ਸਥਾਨ ਗੁਰਦੁਆਰਾ ਸਾਹਿਬ ਵਿਖੇ ਪਰਿਵਾਰ ਤੋਂ ਇਲਾਵਾ ਮੁੱਖ ਮੰਤਰੀ ਦੇ ਕਰੀਬੀ ਦੋਸਤਾਂ ਅਤੇ ਪੰਜਾਬ ਕੈਬਨਿਟ ਦੇ ਮੰਤਰੀਆਂ ਤੋਂ ਇਲਾਵਾ ਕੁਝ ਖਾਸ ਸ਼ਖਸੀਅਤਾਂ ਹੀ ਸ਼ਾਮਲ ਹੋਈਆਂ। ਮੋਹਾਲੀ ਦੇ ਇਸ ਗੁਰਦੁਆਰਾ ਸਾਿਹਬ ਵਿਖੇ ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕਾਂ ਤੋਂ ਇਲਾਵਾ ਹੋਰ ਕਈ ਆਗੂ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ।

Leave a Reply

Your email address will not be published. Required fields are marked *