ਪੰਜਾਬ ਪੁਲਿਸ ਨੇ ਲੰਬੀ ਲੜਾਈ ਲੜ ਕੇ ਸਾਂਤੀ ਲਿਆਂਦੀ : ਸੁਖਬੀਰ ਬਾਦਲ

ਚੰਡੀਗੜ੍ਹ : ਪੰਜਾਬ ’ਚ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਏ ਜਾਣ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ’ਚ ਰਾਜ ਭਵਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੁਜ਼ਾਹਰਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ। ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਦੇ ਸੈਕਟਰ-3 ਦੇ ਪੁਲਿਸ ਥਾਣੇ ’ਚ ਲਿਆਂਦਾ ਗਿਆ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚੰਡੀਗੜ੍ਹ ਦੇ ਸੈਕਟਰ -3 ਦੇ ਪੁਲਿਸ ਥਾਣੇ ਦੇ ਬਾਹਰ ਧਰਨੇ ’ਤੇ ਬੈਠ ਗਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਅਤੇ ਹੁਣ ਬੀ.ਐੱਸ.ਐੱਫ. ਜ਼ਰੀਏ ਪੰਜਾਬ ਨੂੰ ਪਾਵਰਲੈੱਸ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸਾਨੂੰ ਪੰਜਾਬ ਪੁਿਲਸ ਦੀ ਸਮਰਥਾ ਉੱਤੇ ਪੂਰਾ ਵਿਸਵਾਸ਼ ਹੈ। ਪੰਜਾਬ ਪੁਲਿਸ ਨੇ ਇੰਨੀ ਲੰਬੀ ਲੜਾਈ ਲੜ ਕੇ ਪੰਜਾਬ ਵਿੱਚ ਸਾਂਤੀ ਸਥਾਪਿਤ ਕੀਤੀ। ਅੱਜ ਅਸੀਂ ਪੰਜਾਬ ਪੁਿਲਸ ਕਾਰਨ ਹੀ ਪੰਜਾਬ ’ਚ ਸਾਂਤੀ ਨਾਲ ਰਹਿ ਰਹੇ ਹਾਂ।