ਸਿੰਘੂ ਬਾਰਡਰ: ਬੇਅਦਬੀ ਕਰਨ ਵਾਲੇ ਦੀ ਹੱਥ ਤੇ ਪੈਰ ਵੱਢੇ ਜਾਣ ਪਿੱਛੋਂ ਮੌਤ

ਨਵੀਂ ਦਿੱਲੀ: ਸਿੰਘੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ’ਚ ਨਿਹੰਗ ਸਿੰਘ ਦੇ ਭੇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਏ ਇਕ 35 ਸਾਲਾ ਵਿਅਕਤੀ ਨੂੰ ਕੁੱਝ ਵਿਅਕਤੀਆਂ ਨੇ ਮੌਕੇ ’ਤੇ ਹੀ ਫੜ ਲਿਆ ਤੇ ਉਸਦਾ ਇੱਕ ਹੱਥ ਤੇ ਇੱਕ ਪੈਰ ਵੱਢ ਦਿੱਤਾ। ਇਸ ਪਿੱਛੋਂ ਦੋਸ਼ੀ ਦੀ ਮੌਤ ਹੋ ਗਈ। ਇਸ ਸਬੰਧੀ ਨਿਹੰਗ ਸਿੰਘਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ। ਇੰਟਰਨੈੱਟ ’ਤੇ ਮਰਨ ਤੋਂ ਪਹਿਲਾਂ ਇਸ ਵਿਅਕਤੀ ਦੇ ਕਥਿੱਤ ਕਬੂਲਨਾਮੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਬੇਅਦਬੀ ਕਰਨ ਆਇਆ ਇਹ ਦੋਸ਼ੀ ਪੰਜਾਬ ਦੇ ਤਰਨ ਤਾਰਨ ਜਿਲ੍ਹੇ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਉਸ ਦੀ ਮੌਤ ਦੇ ਸਬੰਧ ’ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

Leave a Reply

Your email address will not be published. Required fields are marked *