ਬੇਅਦਬੀ ਦੇ ਦੋਸ਼ੀ ਨੂੰ ਮਾਰਨ ਵਾਲੇ ਨੇ ਕੀਤਾ ਆਤਮ ਸਮਰਪਨ

ਨਵੀਂ ਦਿੱਲੀ : ਇਸ ਕਤਲ ਦੀ ਪੂਰੀ ਜ਼ਿੰਮੇਵਾਰੀ ਨਿਹੰਗ ਸਰਬਜੀਤ ਸਿੰਘ ਨੇ ਲੈ ਲਈ ਹੈ ਤੇ ਆਤਮਸਮਰਪਣ ਕਰ ਦਿੱਤਾ ਹੈ । ਹਰਿਆਣਾ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੋਨੀਪਤ ਦੇ ਡੀਐਸਪੀ ਵਰਿੰਦਰ ਰਾਓ ਦੀ ਅਗਵਾਈ ਵਾਲੀ ਪੁਲਿਸ ਟੀਮ ਦੇ ਕੁਝ ਮੈਂਬਰ ਸ਼ਾਮ 6 ਵਜੇ ਨਿਹੰਗਾਂ ਨਾਲ ਉਨ੍ਹਾਂ ਦੇ ਪੰਡਾਲ ਵਿੱਚ ਗਏ। ਸੋਨੀਪਤ ਸੀਆਈਏ ਦੇ ਇੰਚਾਰਜ ਯੋਗਿੰਦਰ ਯਾਦਵ ਵੀ ਇਸ ਟੀਮ ਵਿੱਚ ਸਨ। ਇਸ ਟੀਮ ਸਾਹਮਣੇ ਸਰਬਜੀਤ ਸਿੰਘ ਨਾਂ ਦੇ ਇੱਕ ਨਿਹੰਗ ਨੇ ਆਤਮ ਸਮਰਪਣ ਕਰ ਦਿੱਤਾ। ਇਸ ਦੌਰਾਨ ਉਥੇ ਮੌਜੂਦ ਨਿਹੰਗਾਂ ਨੇ ‘ਸੋ ਨਿਹਾਲ’ ਦੇ ਜੈਕਾਰੇ ਲਾਏ ਤੇ ਉਸ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ।

Leave a Reply

Your email address will not be published. Required fields are marked *