ਕੌਣ ਹੈ ‘ਸੰਧੂ ਸਾਹਿਬ’ ਤੇ ਨਿਹੰਗ ਦੇ ਭੇਸ ਵਿੱਚ ਆ ਕੇ ਕੌਣ ਲਖਬੀਰ ਨੂੰ ਲੈ ਕੇ ਗਿਆ?

ਲਖਬੀਰ ਦੀ ਭੈਣ ਦਾ ਸਨਸਨੀਖੇਜ਼ ਖੁਲਾਸਾ | ਜਿਹੜਾ ਤਰਨ ਤਾਰਨ ਨਹੀਂ ਸੀ ਜਾ ਸਕਦਾ ਉਹ ਦਿੱਲੀ ਕਿਵੇਂ ਪਹੁੰਚ ਗਿਆ: ਸਰਪੰਚ

ਫ਼ੋਨ ’ਤੇ ਗੱਲ ਕਰਦੇ ਸਮੇਂ ਸਾਰਿਆਂ ਨੂੰ ਕਮਰੇ ’ਚੋਂ ਬਾਹਰ ਕੱਢ ਦਿੰਦਾ ਸੀ ਲਖਬੀਰ
ਤਰਨ ਤਾਰਨ :
ਸਿੰਘੂ ਬਾਰਡ ’ਤੇ ਬੇਅਦਬੀ ਦੇ ਦੋਸ਼ ’ਚ ਮਾਰਿਆ ਗਿਆ ਲਖਬੀਰ 6 ਦਿਨ ਪਹਿਲਾਂ ਘਰੋਂ 50 ਰੁਪਏ ਲੈਕੇ ਝਬਾਲ ਦੀ ਦਾਨਾਮੰਡੀ ਵਿਚ ਦਿਹਾੜੀ ਲਗਾਉਣ ਗਿਆ ਸੀ। ਇਹ ਗੱਲ ਉਸ ਦੀ ਭੈਣ ਰਾਜਵਿੰਦਰ ਕੌਰ ਨੇ ਕਹੀ ਹੈ। ਰਾਜਵਿੰਦਰ ਨੇ ਦੱਸਿਆ ਕਿ ਲਖਬੀਰ ਸਿੰਘ ਨੇ 13 ਅਕਤੂਬਰ ਨੂੰ ਪਿੰਡ ਵਿਚ ਇਕ ਵਿਆਹ ਸਮਾਗਮ ਵਿਚ ਭਾਗ ਲਿਆ ਸੀ ਅਤੇ ਸ਼ਾਮ ਵੇਲੇ ਇਕ ਨਿਹੰਗ ਸਿੰਘ ਦੇ ਭੇਸ ਵਿਚ ਆਇਆ ਕੋਈ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਗਿਆ ਸੀ। ਭੈਣ ਨੇ ਦੱਸਿਆ ਕਿ ਉਹ ਅਕਸਰ ਕਿਸੇ ‘ਸੰਧੂ ਸਾਹਿਬ’ ਨਾਮ ਦੇ ਵਿਅਕਤੀ ਨਾਲ ਲੰਮਾ ਸਮਾਂ ਮੋਬਾਈਲ ’ਤੇ ਗੱਲਾਂ ਕਰਦਾ ਰਹਿੰਦਾ ਸੀ ਅਤੇ ਉਹ ਇਹ ਵੀ ਆਖਦਾ ਸੀ ਕਿ ਉਸ ਦੀ ਪਹੁੰਚ ਹੁਣ ਬਹੁਤ ਦੂਰ ਤੱਕ ਹੋ ਗਈ ਹੈ। ਉਕਤ ਨੇ ਇਹ ਵੀ ਦੱਸਿਆ ਕਿ ਫੋਨ ਕਰਨ ਸਮੇਂ ਉਹ ਸਾਰਿਆਂ ਨੂੰ ਕਮਰੇ ਵਿਚੋਂ ਬਾਹਰ ਕੱਢ ਦਿੰਦਾ ਸੀ। ਪਿੰਡ ਦੇ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਨੇ ਕਿਹਾ ਕਿ ਲਖਬੀਰ ਸਿੰਘ ਨੂੰ ਜਿਸ ਤਰੀਕੇ ਨਾਲ ਦਿੱਲੀ ਦੇ ਸਿੰਘੂ ਬਾਰਡਰ ਤੱਕ ਲਿਜਾਇਆ ਗਿਆ ਹੈ, ਉਹ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਲਗਦਾ ਹੈ, ਉਹ ਤਾਂ ਇੱਕਲਾ ਤਰਨ-ਤਾਰਨ ਵੀ ਨਹੀਂ ਸੀ ਜਾ ਸਕਦਾ।

Leave a Reply

Your email address will not be published. Required fields are marked *