ਸਰਬਜੀਤ ਦਾ 7 ਦਿਨਾਂ ਰਿਮਾਂਡ, ਮੀਡੀਆ ਦੀ ਧੱਕਾ-ਮੁੱਕੀ ’ਚ ਉੱਤਰੀ ਦਸਤਾਰ, ਮੀਡੀਆ-ਕਰਮੀਆਂ ਨੂੰ ਪਾਈ ਝਾੜ

ਸੋਨੀਪਤ : ਬੇਅਦਬੀ ਦੇ ਦੋਸ਼ੀ ਦੀ ਹੱਤਿਆ ਦੇ ਮੁਲਜ਼ਮ ਸਰਬਜੀਤ ਸਿੰਘ ਨੂੰ ਅਦਾਲਤ ਨੇ 7 ਦਿਨਾਂ ਲਈ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਹਰਿਆਣਾ ਪੁਲਿਸ ਨੇ ਉਸ ਨੂੰ ਅਦਾਲਤ ’ਚ ਪੇਸ਼ ਕਰਦਿਆਂ ਕਿਹਾ ਕਿ ਕਤਲ ਵਿੱਚ ਵਰਤੇ ਗਏ ਹਥਿਆਰ ਅਜੇ ਬਰਾਮਦ ਕਰਨੇ ਹਨ। ਪੁਲਿਸ ਸੂਤਰਾਂ ਅਨੁਸਾਰ ਸਰਬਜੀਤ ਨੇ ਆਪਣੇ ਖੁਲਾਸੇ ਬਿਆਨ ਵਿੱਚ ਚਾਰ ਨਾਵਾਂ ਦਾ ਜ਼ਿਕਰ ਕੀਤਾ ਹੈ। ਹਰਿਆਣਾ ਪੁਲਿਸ ਗੁਰਦਾਸਪੁਰ ਅਤੇ ਚਮਕੌਰ ਵਿਖੇ ਹੋਰ ‘ਦੋਸ਼ੀਆਂ’ ਦੀ ਗ੍ਰਿਫਤਾਰੀ ਲਈ ਜਾਵੇਗੀ। ਪੇਸ਼ੀ ਮੌਕੇ ਮੀਡੀਆ ਵੱਲੋਂ ਕੀਤੀ ਗਈ ਧੱਕਾ-ਮੁੱਕੀ ’ਚ ਸਰਬਜੀਤ ਸਿੰਘ ਦੀ ਦਸਤਾਰ ਵੀ ਉਤਰ ਗਈ ਜਿਸ ਨੂੰ ਡਿਗਣ ਤੋਂ ਬਚਾਉਣ ਲਈ ਉਸਨੇ ਦਸਤਾਰ ਨੂੰ ਸਿਰ ਤੋਂ ਚੁੱਕ ਕੇ ਮੀਡੀਆ ਕਰਮੀਆਂ ਨੂੰ ਝਾੜ ਵੀ ਪਾਈ।

Leave a Reply

Your email address will not be published. Required fields are marked *