ਨਿਹੰਗ ਸਿੰਘਾਂ ਤੋਂ ਬਰਾਮਦ ਕ੍ਰਿਪਾਨ ਨਾਲ ਨਹੀਂ ਹੋਇਆ ਬੇਅਦਬੀ ਦੇ ਦੋਸ਼ੀ ਦਾ ਕਤਲਖ਼ੁਲਾਸਾ
“ਹੁਣ ਕੋਈ ਸਿੰਘ ਗ੍ਰਿਫ਼ਤਾਰੀ ਨਹੀਂ ਦੇਵੇਗਾ, ਜ਼ੋਰ ਪਾਇਆ ਤਾਂ ਗ੍ਰਿਫ਼ਤਾਰੀ ਦੇ ਚੁੱਕੇ 4 ਸਿੰਘ ਵੀ ਫਿਰ ਅੰਦਰ ਨਹੀਂ ਰਹਿਣਗੇ”

ਨਵੀਂ ਦਿੱਲੀ : ਸਿੰਘੂ ਬਾਰਡਰ ’ਤੇ ਬੇਅਦਬੀ ਦੇ ਦੋਸ਼ੀ ਲਖਬੀਰ ਦੇ ਕਤਲ ਵਿੱਚ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕਰਨਾ ਵੀ ਪੁਲਿਸ ਲਈ ਵੱਡੀ ਚੁਣੌਤੀ ਹੈ। ਫੋਰੈਂਸਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ੁੱਕਰਵਾਰ ਸ਼ਾਮ ਸਰਬਜੀਤ ਸਿੰਘ ਦੇ ਸਮਰਪਣ ਦੌਰਾਨ ਨਿਹੰਗਾਂ ਦੇ ਡੇਰੇ ਵਿੱਚ ਪੁਲਿਸ ਨੂੰ ਸੌਂਪੀ ਗਈ ਕ੍ਰਿਪਾਨ ਨਾਲ ਲਖਬੀਰ ਦਾ ਕਤਲ ਨਹੀਂ ਹੋਇਆ। ਇਸ ਲਈ ਪੁਲਿਸ ਟੀਮ ਫਿਰ ਤੋਂ ਸਿੰਘੂ ਸਰਹੱਦ ’ਤੇ ਨਿਹੰਗਾਂ ਦੇ ਡੇਰੇ ਵਿੱਚ ਜਾ ਸਕਦੀ ਹੈ। ਰੋਹਤਕ ਰੇਂਜ ਦੇ ਆਈਜੀ ਸੰਦੀਪ ਖਿਰਵਾਰ ਅਤੇ ਸੋਨੀਪਤ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਖੁਦ ਸੋਨੀਪਤ ਦੇ ਸੀਆਈਏ -2 ਥਾਣੇ ਵਿੱਚ ਚਾਰਾਂ ਨਿਹੰਗ ਸਿੰਘਾਂ ਤੋਂ ਪੁੱਛਗਿੱਛ ਕਰ ਰਹੇ ਹਨ।ਪੁਲਿਸ ਚਾਰ ਆਤਮ ਸਮਰਪਣ ਨਿਹੰਗਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਜਾਣਨਾ ਚਾਹੁੰਦੀ ਹੈ ਕਿ ਇਸ ਕਤਲ ਵਿੱਚ ਉਨ੍ਹਾਂ ਦੇ ਨਾਲ ਹੋਰ ਕੌਣ ਸ਼ਾਮਲ ਸਨ। ਪੁੱਛਗਿੱਛਾਂ ਵਿੱਚ ਪ੍ਰਾਪਤ ਜਾਣਕਾਰੀ ਨੂੰ ਕ੍ਰਾਸ-ਵੈਰੀਫਾਈ ਕਰਨ ਲਈ ਫਿਰ ਚਾਰਾਂ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛਗਿੱਛ ਹੋਵੇਗੀ। ਕਤਲ ਦੇ ਘਟਨਾਕ੍ਰਮ ਨੂੰ ਰਿਕ੍ਰੀਏਟ ਕਰਨ ਲਈ ਪੁਲਿਸ ਨਿਹੰਗਾਂ ਨੂੰ ਸਿੰਘੂ ਸਰਹੱਦ ‘ਤੇ ਲੈ ਜਾਵੇਗੀ। ਹਾਲਾਂਕਿ ਨਿਹੰਗ ਆਗੂ ਅਮਨਦੀਪ ਸਿੰਘ ਤੇ ਰਾਜਾ ਰਾਮ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਹੁਣ ਤੱਕ ਪੁਲਿਸ ਪ੍ਰਸਾਸ਼ਨ ਨੂੰ ਪੂਰਾ ਸਾਹਿਯੋਗ ਦਿੱਤਾ ਹੈ 4 ਬੰਦੇ ਸਰੈਂਡਰ ਕਰ ਚੁੱਕੇ ਹਨ ਇਸ ਲਈ ਹੁਣ ਹੋਰ ਕੋਈ ਗ੍ਰਿਫ਼ਤਾਰੀ ਨਹੀਂ ਹੋਵੇਗੀ ਜੇ ਸਾਡੇ ’ਤੇ ਹੋਰ ਦਬਾਅ ਪਾਇਆ ਤਾਂ ਸਾਡੇ ਇਹ 4 ਬੰਦੇ ਵੀ ਅੰਦਰ ਨਹੀਂ ਰਹਿਣਗੇ।