ਚਿਤਕਾਰਾ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਮੌਤ, ਇਕ ਜ਼ਖ਼ਮੀ

ਪੰਚਕੂਲਾ/ਚੰਡੀਗੜ੍ਹ: ਰਾਜਪੁਰਾ-ਚੰਡੀਗੜ੍ਹ ਸੜਕ ’ਤੇ ਪਿੰਡ ਆਲਮਪੁਰ ਮੋੜ ’ਤੇ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਸਰਕਾਰੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਯਸ਼ ਮਿੱਤਲ(22), ਆਕਰਸ਼ਿਤ ਗੋਇਲ(22) ਤੇ ਇਕਾਂਤ ਕਾਲੜਾ(21) ਸਾਰੇ ਵਾਸੀ ਪੰਚਕੂਲਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਦੀ ਪਛਾਣ ਹੁਨਰ ਵਜੋਂ ਹੋਈ ਹੈ। ਅਕਰਸ਼ਿਤ ਗੋਇਲ ਮਕਾਨ ਨੰਬਰ 586 ਅਤੇ ਯਸ਼ ਮਿੱਤਲ ਮਕਾਨ ਨੰਬਰ -193 ਸੈਕਟਰ-9 ਪੰਚਕੂਲਾ ਦੇ ਰਹਿਣ ਵਾਲੇ ਸਨ, ਜਦਕਿ ਇਕਾਂਤ ਕਾਲੜਾ ਸੈਕਟਰ-20 ਦਾ ਨਿਵਾਸੀ ਸੀ। ਚਾਰੋਂ ਨੌਜਵਾਨ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਤੇ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ, ਜਦੋਂ ਉਹ ਪਿੰਡ ਆਲਮਪੁਰ ਦੇ ਮੋੜ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਟਰੱਕ ਨਾਲ ਟੱਕਰ ਹੋ ਗਈ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਰਾਜਪੁਰਾ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਅਕਰਸ਼ਿਤ ਗੋਇਲ ਬੀਟੈੱਕ ਫਾਇਨਲ ਦਾ ਵਿਦਿਆਰਥੀ ਸੀ ਜਦਕਿ ਯਸ਼ ਮਿੱਤਲ ਫਾਰਮੇਸੀ ਭਾਗ ਪਹਿਲਾ ਦਾ ਵਿਦਿਆਰਥੀ ਸੀ।

Leave a Reply

Your email address will not be published. Required fields are marked *