ਐੱਸਆਈ ਦੀ ਤੇਜ਼ ਰਫ਼ਤਾਰ ਗੱਡੀ ਨੇ ਕੁੜੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ, ਦੂਜੀ ਗੰਭੀਰ ਜ਼ਖ਼ਮੀ

ਧਰਨਾ ਦੇ ਰਹੇ ਪਰਿਵਾਰਕ ਮੈਂਬਰ। ਇਨਸੈੱਟ ਮ੍ਰਿਤਕ ਨਵਜੋਤ ਦੀ ਫ਼ਾਈਲ ਫ਼ੋਟੋ

ਜਲੰਧਰ : ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਵਾਪਰੇ ਹਾਦਸੇ ਵਿੱਚ ਹੁੰਡਈ ਕੰਪਨੀ ’ਚ ਡਿਉਟੀ ਕਰਨ ਲਈ ਪੈਦਲ ਜਾ ਰਹੀਆਂ ਦੋ ਕੁੜੀਆਂ ਨੂੰ ਪੁਲਿਸ ਮੁਲਾਜ਼ਮ ਦੀ ਇਕ ਤੇਜ਼ ਰਫ਼ਤਾਰ ਗੱਡੀ ਵਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇੱਕ ਲੜਕੀ ਦੀ ਮੌਕੇ ਉੱਤੇ ਹੀ ਦਮ ਤੋੜ ਗਈ ਜਦਕਿ ਦੂਜੀ ਦੀ ਹਾਲਤ ਗੰਭੀਰ ਹੈ। ਉਸਦੀ ਇਲਾਜ ਰਾਮਾ ਮੰਡੀ ‘ਚ ਸਥਿਤ ਇਕ ਨਿੱਜੀ ਹਸਪਤਾਲ ‘ਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਗੱਡੀ ਨੂੰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਚਲਾ ਰਿਹਾ ਸੀ। ਦੋਵੇਂ ਕੁੜੀਆਂ ਪਿੰਡ ਧੰਨੋਵਾਲੀ ਦੀਆਂ ਰਹਿਣ ਵਾਲੀਆਂ ਹਨ। ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਚਿੱਟੀ ਕਾਰ ਕੁੜੀਆਂ ਦੇ ਪਿੱਛੇ ਹਟਣ ਦੇ ਬਾਵਜੂਦ ਉਨ੍ਹਾਂ ਨੂੰ ਟੱਕਰ ਮਾਰ ਕੇ ਫਰਾਰ ਹੋ ਗਈ। ਮ੍ਰਿਤਕ ਲੜਕੀ ਦੇ ਮਾਪਿਆਂ ਨੇ ਲੋਕਾਂ ਨਾਲ ਹਾਈਵੇਅ ’ਤੇ ਜਮਾ ਲਗਾ ਕੇ ਧਰਨਾ ਦਿੱਤਾ ਤੇ ਕਾਰ ਚਾਲਕ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪ੍ਰਾਪਤ ਸੂਚਨਾ ਅਨੁਸਾਰ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ।

Leave a Reply

Your email address will not be published. Required fields are marked *