ਯੂਪੀ ਵਿੱਚ ਦੋ ਸਾਧੂਆਂ ਦੀ ਹੱਤਿਆ

ਬੁਲੰਦਸ਼ਹਿਰ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਅਨੂਪਸ਼ਹਿਰ ਖੇਤਰ ਵਿੱਚ ਸਥਿਤ ਸ਼ਿਵ ਮੰਦਰ ਵਿੱਚ ਅੱਜ ਤੜਕੇ ਦੋ ਸਾਧੂਆਂ ਦਾ ਕਤਲ ਕਰ ਦਿੱਤਾ ਗਿਆ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮਾਮਲੇ ਵਿੱਚ ਢੁਕਵੀਂ ਕਾਰਵਾਈ ਕਰਨ ਲਈ ਕਿਹਾ ਹੈ। ਪੁਲੀਸ ਮੁਤਾਬਕ ਪਿੰਡ ਫਗੌਨਾ ਵਿੱਚ ਸ਼ਿਵ ਮੰਦਰ ਅੰਦਰ 50 ਸਾਲ ਦੇ ਜਗਦੀਸ਼ ਤੇ 52 ਸਾਲ ਦੇ ਸ਼ੇਰ ਸਿੰਘ ਨਾਮ ਦੇ ਸਾਧੂਆਂ ਦਾ ਕਤਲ ਮੁਰਾਰੀ ਨਾਮ ਦੇ ਨਸ਼ੇੜੀ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹੈ। ਉਸ ਦਾ ਕੁੱਝ ਦਿਨ ਪਹਿਲਾਂ ਇਨ੍ਹਾਂ ਸਾਧੂਆਂ ਨਾਲ ਝਗੜਾ ਹੋਇਆ ਸੀ। ਇਸ ਦੌਰਾਨ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *