ਅਮਰਿੰਦਰ ਦੇ ਸਮੇਂ ਅਰੂਸਾ ਸੀ ਪੰਜਾਬ ਦੀ ‘ਸੁਪਰ ਮੁੱਖ ਮੰਤਰੀ’ : ਨਵਜੋਤ ਕੌਰ ਸਿੱਧੂ

ਚੰਡੀਗੜ੍ਹ : ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੇ ਮਾਮਲੇ ’ਚ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਅਮਰਿੰਦਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਹੁੰਦਿਆ ਪੰਜਾਬ ਵਿੱਚ ਕੋਈ ਵੀ ਪੋਸਟਿੰਗ ਗਿਫਟ ਅਤੇ ਪੈਸੇ ਬਿਨਾਂ ਨਹੀਂ ਸੀ ਹੁੰਦੀ। ਇਹ ਸਭ ਗਿਫ਼ਟ ਅਰੂਸਾ ਆਲਮ ਨੂੰ ਦਿੱਤੇ ਜਾਂਦੇ ਸਨ। ਉਸ ਵਕਤ ਅਰੂਸਾ ਆਲਮ ਪੰਜਾਬ ਦੀ ‘ਸੁਪਰ ਸੀਐੱਮ’ ਵਾਂਗ ਕੰਮ ਕਰਦੀ ਸੀ। ਉਨ੍ਹਾਂ ਕਿਹਾ ਕਿ ਅਰੂਸਾ ਪੰਜਾਬ ਦਾ ਪੈਸਾ ਲੈ ਕੇ ਇੰਗਲੈਂਡ ਤੇ ਦੁਬਈ ਚਲੀ ਗਈ ਹੈ। ਅਮਰਿੰਦਰ ਵੀ ਉੱਥੇ ਜਾ ਕੇ ਮੌਜ਼ ਕਰਨ ਅਜਿਹਾ ਨਾ ਹੋਵੇ ਕਿ ਸਾਰਾ ਪੈਸਾ ਅਰੂਸਾ ਹੀ ਉਡਾ ਦੇਵੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਮਰਿੰਦਰ ਦੇ ਮੁੱਖ ਮੰਤਰੀ ਹੁੰਦਿਆਂ ਅਰੂਸਾ ਨੂੰ ਕੋਈ ਬ੍ਰੀਫਕੇਸ, ਤੋਹਫੇ ਦਿੱਤੇ ਬਿਨਾਂ ਕੋਈ ਪੋਸਟਿੰਗ ਨਹੀਂ ਕੀਤੀ ਗਈ। ਉਸ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਪੋਸਟਿੰਗ ਅਰੂਸਾ ਦੁਆਰਾ ਕੀਤੀ ਜਾਂਦੀ ਸੀ ਜਦੋਂ ਕਿ ਜੂਨੀਅਰ ਅਧਿਕਾਰੀਆਂ ਦੀ ਪੋਸਟਿੰਗ ਕੈਪਟਨ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਕਰਦੇ ਸਨ। ਹੁਣ ਇਹ ਇੱਕ ਖੁੱਲਾ ਰਾਜ਼ ਹੈ।

ਮੈਂ ਤਾਂ ਆਪਣੇ ਪਤੀ ਨੂੰ ਅਰੂਸਾ ਦੇ ਨੇੜੇ ਨਹੀਂ ਜਾਣ ਦਿੱਤਾ

ਨਵਜੋਤ ਕੌਰ ਨੇ ਕਿਹਾ ਕਿ ਮੈਨੂੰ ਪਤਾ ਸੀ। ਇਸੇ ਲਈ ਮੈਂ ਆਪਣੇ ਪਤੀ ਨਵਜੋਤ ਸਿੱਧੂ ਨੂੰ ਅਰੂਸਾ ਦੇ ਨੇੜੇ ਨਹੀਂ ਜਾਣ ਦਿੱਤਾ। ਇਸ ਕਾਰਨ ਅਮਰਿੰਦਰ ਉਸ ਨਾਲ ਗੁੱਸੇ ਹੋ ਗਿਆ। ਅਕਾਲੀ ਵੀ ਅਰੂਸਾ ਨੂੰ ਡਾਇਮਮਡ ਦਾ ਸੈੱਟ ਲੈ ਕੇ ਮਿਲਦੇ ਸਨ।


ਫੋਟੋ ‘ਤੇ ਦਿੱਤੀ ਸਫਾਈ
ਕੈਪਟਨ ਅਮਰਿੰਦਰ ਵੱਲੋਂ ਜਾਰੀ ਕੀਤੀ ਗਈ ਸੋਨੀਆਂ ਗਾਂਧੀ ਤੇ ਅਰੂਸਾ ਆਲਮ ਦੀ ਫ਼ੋਟੋ ਬਾਰੇ ਕਿਹਾ ਕਿ ਇਹ ਫੋਟੋ ਉਸ ਸਮੇਂ ਲਈ ਗਈ ਸੀ ਜਦੋਂ ਅਰੂਸਾ ਸਿਰਫ ਪੱਤਰਕਾਰ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਕੌਰ, ਅਮਰਿੰਦਰ ਨੂੰ ਅੰਮ੍ਰਿਤਸਰ ਪੂਰਬੀ ਤੋਂ ਸਿੱਧੂ ਖਿਲਾਫ ਚੋਣ ਲੜਨ ਦੀ ਚੁਣੌਤੀ ਦੇ ਚੁੱਕੀ ਹੈ।

Leave a Reply

Your email address will not be published. Required fields are marked *