ਨਿਹੰਗ ਸਿੰਘਾਂ ਦੀ ਪੁਲਸ ਰਿਮਾਂਡ 2 ਦਿਨਾਂ ਲਈ ਵਧਾਈ ਗਈ

ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਇਕ ਅਦਾਲਤ ਨੇ ਦਿੱਲੀ ਦੀ ਸਿੰਘੂ ਸਰਹੱਦ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀ ਜਗ੍ਹਾ ਨੇੜੇ ਬੇਅਦਬੀ ਦੇ ਦੋਸ਼ੀ ਦੇ ਕਤਲ ’ਚ ਗ੍ਰਿਫ਼ਤਾਰ ਚਾਰ ਨਿਹੰਗ ਸਿੰਘ ਦੀ ਪੁਲਸ ਰਿਮਾਂਡ 2 ਦਿਨਾਂ ਲਈ ਵਧਾ ਦਿੱਤੀ ਹੈ। ਹਰਿਆਣਾ ਪੁਲਸ ਨੇ ਸਰਬਜੀਤ ਸਿੰਘ, ਨਾਰਾਇਣ ਸਿੰਘ, ਗੋਵਿੰਦਪ੍ਰੀਤ ਸਿੰਘ ਅਤੇ ਭਗਵੰਤ ਸਿੰਘ ਨੂੰ ਕੋਰਟ ’ਚ ਪੇਸ਼ ਕੀਤਾ। ਸੋਨੀਪਤ ਦੇ ਪੁਲਸ ਡਿਪਟੀ ਸੁਪਰਡੈਂਟ ਵੀਰੇਂਦਰ ਸਿੰਘ ਨੇ ਫ਼ੋਨ ’ਤੇ ਦੱਸਿਆ ਕਿ ਅਦਾਲਤ ਨੇ ਚਾਰੇ ਮੁਲਜ਼ਮਾਂ ਦੀ ਪੁਲਸ ਰਿਮਾਂਡ 2 ਦਿਨਾਂ ਲਈ ਵਧਾ ਦਿੱਤੀ ਹੈ।

ਸਰਬਜੀਤ ਸਿੰਘ ਨੂੰ 16 ਅਕਤੂਬਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਅਤੇ ਉਸ ਨੂੰ 7 ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜਿਆ ਗਿਆ, ਉੱਥੇ ਹੀ ਤਿੰਨ ਹੋਰ ਨੂੰ 6 ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜਿਆ ਗਿਆ ਸੀ। ਸੀ।

Leave a Reply

Your email address will not be published. Required fields are marked *