ਪੰਜਾਬ ’ਚ ਬੱਚਿਆਂ ਵਾਂਗ ਲੜ ਰਹੇ ਨੇ ਕਾਂਗਰਸੀ ਆਗੂ : ਮਨੀਸ਼ ਤਿਵਾੜੀ

ਚੰਡੀਗੜ੍ਹ : ਕਾਂਗਰਸ ਵਿੱਚ ਘਮਸਾਨ ਰੁਕ ਨਹੀਂ ਰਿਹਾ। ਹੁਣ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸੀ ਆਗੂ ਬੱਚਿਆਂ ਵਾਂਗ ਲੜ ਰਹੇ ਹਨ। ਪੰਜਾਬ ਵਿਚ ਡੇਲੀ ਸੋਪ ਬਣਾ ਕੇ ਰੱਖ ਦਿੱਤਾ ਹੈ। ਤਿਵਾੜੀ ਨੇ ਗੱਲਾਂ ਗੱਲਾਂ ਵਿਚ ਫਿਰ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ’ਤੇ ਸਵਾਲ ਚੁੱਕੇ। ਤਿਵਾੜੀ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਜਿਹੜੀ ਅਰਾਜਕਤਾ ਚੱਲ ਰਹੀ ਹੈ, ਉਨ੍ਹਾਂ ਨੇ ਅੱਜ ਤਕ ਨਹੀਂ ਦੇਖੀ। ਕਾਂਗਰਸ ਹਾਈਕਮਾਨ ਦੇ ਕਹਿਣ ’ਤੇ ਵੀ ਪੰਜਾਬ ਵਿਚ ਇਹ ਹਾਲਾਤ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਇਕ-ਦੂਜੇ ਲਈ ਹੀ ਘਟੀਆ ਸ਼ਬਦਾਵਲੀ ਵਰਤ ਰਹੇ ਹਨ। ਇਹ ਸਭ ਪਿਛਲੇ 5 ਮਹੀਨਿਆਂ ਤੋਂ ਚੱਲਦਾ ਆ ਰਿਹਾ ਹੈ। ਉਨ੍ਹਾਂ ਪੰਜਾਬ ਕਾਂਗਰਸ ਨੂੰ ਪੁੱਛਿਆ ਕਿ ਕੀ ਇਹ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਇਸ ਡੇਲੀ ਸੋਪ ਤੋਂ ਪ੍ਰੇਸ਼ਾਨ ਹੋ ਗਏ ਹੋਣਗੇ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜਿਹੜੇ ਲੋਕ ਇਸ ਦਾ ਵਿਰੋਧ ਕਰ ਰਹੇ ਸਨ, ਹੁਣ ਉਹ ਹੀ ਅਜਿਹਾ ਕਰਨ ਲੱਗ ਗਏ ਹਨ। ਤਿਵਾੜੀ ਨੇ ਕਿਹਾ ਕਿ ਕਮੇਟੀ ਦੀ ਨਿਯੁਕਤੀ ਦੀ ਜਜਮੈਂਟ ਵਿਚ ਗੰਭੀਰ ਚੂਕ ਵਰਤੀ ਗਈ। ਇਸ ਤੋਂ ਸਾਫ ਹੈ ਕਿ ਉਹ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਨਾਉਣ ’ਤੇ ਸਵਾਲ ਚੁੱਕ ਰਹੇ ਹਨ। ਤਿਵਾੜੀ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਮੁੱਦਿਆਂ ਦਾ ਕੀ ਹੋਇਆ ਹੈ, ਜਿਨ੍ਹਾਂ ਨੂੰ ਲੈ ਕੇ ਵਿਧਾਇਕਾਂ ਅਤੇ ਦੂਜੇ ਆਗੂਆਂ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ, ਡਰਗਸ, ਬਿਜਲੀ ਸਮਝੌਤੇ, ਰੇਤ ਮਾਫੀਆ ਆਦਿ ਮੁੱਦਿਆਂ ’ਤੇ ਕੀ ਕਾਰਵਾਈ ਹੋਈ ਹੈ।

Leave a Reply

Your email address will not be published. Required fields are marked *