ਨਿਹੰਗ ਸਿੰਘਾਂ ਦੀ ਅਗਲੀ ਪੇਸ਼ੀ 8 ਨਵੰਬਰ ਨੂੰ , ਐਸਸੀ/ਐਸਟੀ ਤੇ ਆਰਮਜ਼ ਐਕਟ ਹਟਾਏ ਗਏ

ਨਵੀਂਂ ਦਿੱਲੀ: ਹਰਿਆਣਾ ‘ਚ ਸਿੰਘੂ ਬਾਰਡਰ ‘ਤੇ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਦੋਸ਼ੀ ਦੇ ਹੋਏ ਕਤਲ ਦੇ ਮਾਮਲੇ ‘ਚ ਨਾਮਜ਼ਦ 4 ਨਿਹੰਗਾਂ ਤੋਂ ਪੁਲਸ ਨੇ ਪੁੱਛਗਿੱਛ ਪੂਰੀ ਕਰ ਲਈ ਹੈ। ਅੱਜ ਉਨ੍ਹਾਂ ਨੂੰ ਸੋਨੀਪਤ ਅਦਾਲਤ ਵਿੱਚ ਪੇਸ਼ ਕੀਤਾ, ਡੇਢ ਘੰਟਾ ਚੱਲੀ ਸੁਣਵਾਈ ਤੋਂ ਬਾਅਦ, ਚਾਰਾਂ ਜਣਿਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਅਗਲੀ ਪੇਸ਼ੀ 8 ਨਵੰਬਰ ਨੂੰ ਹੋਵੇਗੀ। ਚਾਰਾਂ ਮੁਲਜ਼ਮਾਂ ‘ਤੇ ਲਗਾਈਆਂ ਗਈਆਂ ਧਾਰਾਵਾਂ ਬਾਰੇ ਵੀ ਅਦਾਲਤ ਵਿੱਚ ਬਹਿਸ ਹੋਈ। ਇਸ ਤੋਂ ਬਾਅਦ ਪੁਲਿਸ ਵੱਲੋਂ ਲਗਾਈਆਂ ਗਈਆਂ ਕੁਝ ਧਾਰਾਵਾਂ ਜਿਵੇਂ ਕਿ ਆਰਮਜ਼ ਐਕਟ, ਐਸਸੀ / ਐਸਟੀ ਐਕਟ ਆਦਿ ਨੂੰ ਹਟਾ ਦਿੱਤਾ ਗਿਆ। ਮੁਲਜ਼ਮਾਂ ਦੇ ਵਕੀਲ ਭਗਵੰਤ ਸਿੰਘ ਸਿਆਲ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਐਸਸੀ/ਐਸਟੀ ਐਕਟ ਲਾਗੂ ਨਹੀਂ ਹੁੰਦਾ। ਆਰਮਜ਼ ਐਕਟ ਨੂੰ ਹਟਾਉਣ ਦਾ ਕਾਰਨ ਇਸਦੀ ਨੋਟੀਫਿਕੇਸ਼ਨ ਨਹੀਂ ਹੋਵੇਗੀ। ਨਿਹੰਗਾਂ ਦੀ ਪੇਸ਼ੀ ਦੌਰਾਨ ਮੀਡੀਆ ਨੂੰ ਅਦਾਲਤ ਦੇ ਵਿਹੜੇ ਵਿੱਚ ਦਾਖਲਾ ਨਹੀਂ ਦਿੱਤਾ ਗਿਆ ਸੀ।

Leave a Reply

Your email address will not be published. Required fields are marked *