ਹਨੀਟ੍ਰੈਪ: ਇਕ ਜਾਸੂਸ ਗ੍ਰਿਫ਼ਤਾਰ, ISI ਏਜੰਟ ਪ੍ਰੇਮ ਜਾਲ ’ਚ ਫਸਾ ਕੇ ਲੈਂਦੀ ਸੀ ਖੁਫ਼ੀਆ ਜਾਣਕਾਰੀ

ਅੰਮ੍ਰਿਤਸਰ  ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੂੰ ਭਾਰਤੀ ਫੌਜ ਅਤੇ ਏਅਰ ਫੋਰਸ ਦੀ ਖੁਫੀਆ ਜਾਣਕਾਰੀ ਦੇਣ ਵਾਲੇ ਇਸ ਜਾਸੂਸ ਨੂੰ ਅੱਜ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇਕ ਗੁਪਤ ਆਪ੍ਰੇਸ਼ਨ ਦੌਰਾਨ ਪਠਾਨਕੋਟ ਸਥਿਤ ਕਰਸ਼ਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ 35 ਸਾਲਾ ਮਨਦੀਪ ਸਿੰਘ ਆਈ.ਐੱਸ.ਆਈ. ਏਜੰਟ ਨੇਹਾ ਸਿੰਘ ਦੇ ਹਨੀ ਟਰੈਪ ਵਿੱਚ ਫੱਸ ਗਿਆ, ਜਿਸ ਤੋਂ ਬਾਅਦ ਸਾਰੀ ਖੁਫ਼ੀਆ ਜਾਣਕਾਰੀ ਦੇਣ ਲੱਗ ਪਿਆ।

ਪਤਾ ਲੱਗਾ ਕਿ ਇੱਕ ਸਾਲ ਪਹਿਲਾਂ ਆਈ.ਐੱਸ.ਆਈ. ਏਜੰਟ ਨੇਹਾ ਸਿੰਘ ਨੇ ਮਨਦੀਪ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ। ਉਹ ਪੈਸਿਆਂ ਦੇ ਬਦਲੇ ਭਾਰਤੀ ਫੌਜ ਤੋਂ ਖੁਫੀਆ ਜਾਣਕਾਰੀ ਲੈਣ ਲੱਗ ਪਈ। ਨੇਹਾ ਨੇ ਆਪਣੇ ਆਪ ਨੂੰ ਬੰਗਲੌਰ ਵਿੱਚ ਇੱਕ ਆਈ.ਟੀ. ਪ੍ਰੋਫੈਸ਼ਨਲ ਦੱਸਿਆ। ਇਸ ਤਰ੍ਹਾਂ ਉਹ ਮਨਦੀਪ ਦੇ ਸੰਪਰਕ ’ਚ ਰਹਿ ਕੇ ਉਸ ਤੋਂ ਅੰਮ੍ਰਿਤਸਰ ਅਤੇ ਪਠਾਨਕੋਟ ਛਾਉਣੀ ਦੇ ਨਾਲ-ਨਾਲ ਪਠਾਨਕੋਟ ਏਅਰ ਬੇਸ ਦੀ ਵੀ ਜਾਣਕਾਰੀ ਮੰਗਵਾ ਰਹੀ ਸੀ।

ਦੂਜੇ ਪਾਸੇ ਚਾਰ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਫੌਜ ‘ਚ ਤਾਇਨਾਤ ਆਈ.ਟੀ.ਸੈੱਲ ਦੇ ਕਰਨਾਲ ਤੋਂ ਬਾਅਦ ਅੱਜ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਮਨਦੀਪ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਆਈ.ਐੱਸ.ਆਈ ਏਜੰਟ ਨੇਹਾ ਮਨਦੀਪ ਦੇ ਨਾਲ ਭਾਰਤੀ ਅਤੇ ਯੂ.ਕੇ. ਦੇ ਨੰਬਰਾਂ ਤੋਂ ਸੰਪਰਕ ਕਰਦੀ ਸੀ। ਖੁਫ਼ੀਆ ਜਾਣਕਾਰੀ ਦੇਣ ’ਚੇ ਮਨਦੀਪ ਨੂੰ ਵੱਡੀ ਰਕਮ ਵੀ ਦਿੱਤੀ ਜਾਂਦੀ ਸੀ, ਜਿਸ ਸਬੰਧ ’ਚ ਅਜਿਹੀ ਸੂਚੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਪੁਲਸ ਰਿਮਾਂਡ ‘ਤੇ ਲਿਆ ਜਾਵੇਗਾ।

Leave a Reply

Your email address will not be published. Required fields are marked *