ਟਿਕਰੀ ਬਾਰਡਰ ਦੀ ਵੱਡੀ ਖ਼ਬਰ: ਕੱਲ ਤੱਕ ਖਾਲੀ ਹੋ ਜਾਵੇਗਾ ਰਸਤਾ, ਪੁਲਸ ਹਟਾ ਰਹੀ ਬੈਰੀਕੇਡ

ਟਿਕਰੀ ਬਾਰਡਰ : ਬੀਤੇ 11 ਮਹੀਨਿਆਂ ਤੋਂ ਬੰਦ ਹਰਿਆਣਾ-ਦਿੱਲੀ ਦੀ ਸਰਹੱਦ ‘ਤੇ ਟਿਕਰੀ ਬਾਰਡਰ ਦੇ ਰਸਤੇ ਕੱਲ ਯਾਨੀ ਸ਼ੁੱਕਰਵਾਰ ਤੱਕ ਖੋਲ੍ਹ ਦਿੱਤੇ ਜਾਣਗੇ। ਦਿੱਲੀ ਪੁਲਸ ਇਨ੍ਹਾਂ ਰਸਤਿਆਂ ‘ਤੇ ਆਵਾਜਾਈ ਸ਼ੁਰੂ ਕਰਨ ਲਈ ਸੜਕਾਂ ਦੀ ਜੋਰ-ਸ਼ੋਰ ਨਾਲ ਸਫਾਈ ਕਰਨ ਵਿੱਚ ਜੁੱਟ ਗਈ ਹੈ। ਟਿਕਰੀ ਬਾਰਡਰ ‘ਤੇ ਚੱਲ ਰਹੇ ਅੰਦੋਲਨ ਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸੜਕ ‘ਤੇ ਲਗਾਏ ਗਏ ਸੀਮੈਂਟੇ ਦੇ ਬਣੇ ਬੈਰੀਕੇਡਿੰਗ ਵੀ ਹਟਾਈ ਜਾ ਰਹੀ ਹੈ, ਜਿਸ ਦੇ ਨਾਲ ਉਮੀਦ ਹੈ ਦਿੱਲੀ-ਰੋਹਤਕ ਰਸਤਾ ਖੁੱਲ੍ਹਣ ਨਾਲ ਰੋਜ ਦੀ ਆਵਾਜਾਈ ਵਿੱਚ ਹੋ ਰਹੀ ਪ੍ਰੇਸ਼ਾਨੀਆਂ ਨਾਲ ਰਾਹਤ ਮਿਲੇਗੀ।

ਜ਼ਿਕਰਯੋਗ ਹੈ ਕਿ ਦਿੱਲੀ-ਹਰਿਆਣਾ ਨੂੰ ਆਪਸ ਵਿੱਚ ਜੋੜਨ ਵਾਲੇ ਪ੍ਰਮੁੱਖ ਮਾਰਗਾਂ ‘ਤੇ ਕਿਸਾਨਾਂ ਨੇ ਪਿਛਲੇ 11 ਮਹੀਨਿਆਂ ਤੋਂ ਡੇਰਾ ਪਾਇਆ ਹੋਇਆ ਹੈ। ਜਿਸ ਕਾਰਨ ਇਹ ਰਸਤੇ ਬੰਦ ਹੋ ਚੁੱਕੇ ਹਨ। ਰਸਤੇ ਬੰਦ ਹੋਣ ਕਾਰਨ ਆਲੇ ਦੁਆਲੇ ਦੇ ਉਦਯੋਗਾਂ ਅਤੇ ਰਿਹਾਇਸ਼ ‘ਤੇ ਪੜਨ ਵਾਲੇ ਅਸਰ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ।

ਸੁਪਰੀਮ ਕੋਰਟ ਨੇ ਮਾਮਲਾ ਨੋਟਿਸ ਵਿੱਚ ਲੈਂਦੇ ਹੋਏ ਹਰਿਆਣਾ ਸਰਕਾਰ ਨੂੰ ਰਸਤਾ ਖੁੱਲ੍ਹਵਾਉਣ ਨੂੰ ਲੈ ਕੇ ਜਵਾਬ ਮੰਗਿਆ ਸੀ। ਹਰਿਆਣਾ ਸਰਕਾਰ ਨੇ ਇਸ ਦੇ ਲਈ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ। ਕਮੇਟੀ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੌਕੇ ‘ਤੇ ਹਾਲਾਤਾਂ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਰਸਤਾ ਦਿੱਲੀ ਪੁਲਸ ਵੱਲੋਂ ਬੰਦ ਕੀਤਾ ਗਿਆ ਹੈ। ਦੱਸ ਦਈਏ ਕਿ ਟਿਕਰੀ ਬਾਰਡਰ ‘ਤੇ ਕਿਸਾਨਾਂ ਦੀ ਸਟੇਜ ਤੱਕ ਪਹਿਲਾਂ ਤੋਂ ਹੀ ਰਸਤਾ ਖੁੱਲ੍ਹਾ ਹੋਇਆ ਹੈ।

Leave a Reply

Your email address will not be published. Required fields are marked *