ਸੁਪਰੀਮ ਕੋਰਟ ’ਚ ਕੇਂਦਰ ਦੀ ਅਪੀਲ, ਫ਼ੌਜ ਨੂੰ ਚਾਰ ਧਾਮ ਯੋਜਨਾ ’ਚ ਚੀਨ ਦੀ ਸਰਹੱਦ ਤੱਕ ਚੌੜੀਆਂ ਸੜਕਾਂ ਦੀ ਲੋੜ

ਨਵੀਂ ਦਿੱਲੀ : ਕੇਂਦਰ ਨੇ ਸ਼ੁੱਕਰਵਾਰ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਅਦਾਲਤ ਦੇ ਪਿਛਲੇ ਹੁਕਮ ਨੂੰ ਵਾਪਸ ਲੈਣ ਦੀ ਉਸਦੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਕੀਤੀ ਜਾਏ ਕਿਉਂਕਿ ਫੌਜ ਨੂੰ ਚਾਰ ਧਾਮ ਰਾਜਮਾਰਗ ਯੋਜਨਾ ਅਧੀਨ ਸੜਕਾਂ ਨੂੰ ਚੌੜਾ ਕਰਨ ਦੀ ਲੋੜ ਹੈ। ਇਹ ਰਾਜਮਾਰਗ ਚੀਨ ਦੀ ਸਰਹੱਦ ਤੱਕ ਜਾਂਦਾ ਹੈ ਅਤੇ ਉਥੋਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਇੰਝ ਕਰਨਾ ਜ਼ਰੂਰੀ ਹੈ।
ਰਣਨੀਤਕ ਪੱਖੋਂ ਅਹਿਮ 900 ਕਿਲੋਮੀਟਰ ਲੰਮੀ ਚਾਰ ਧਾਮ ਰਾਜਮਾਰਗ ਯੋਜਨਾ ਦਾ ਮੰਤਵ ਉੱਤਰਾਖੰਡ ਦੇ ਚਾਰ ਤੀਰਥ ਨਗਰਾਂ ਯਮਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਨੂੰ ਹਰ ਮੌਸਮ ਵਿਚ ਸੰਪਰਕ ਪ੍ਰਦਾਨ ਕਰਨਾ ਹੈ।