ਕੇਜਰੀਵਾਲ ਖ਼ਿਲਾਫ਼ ‘ਜੋਜੋ’ ਨੇ ਬਠਿੰਡਾ ’ਚ ਕੇਸ ਦਰਜ ਕਰਵਾਇਆ

ਬਠਿੰਡਾ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਵਲੋਂ ਬਠਿੰਡਾ ਦੀ ਅਦਾਲਤ ਵਿੱਚ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ 499, 500 ਆਈ.ਪੀ.ਸੀ. ਤਹਿਤ ਮਾਣਹਾਨੀ ਦਾ ਕੇਸ ਦਾਇਰ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਬਠਿੰਡਾ ਵਿੱਚ ਵਪਾਰੀ ਕਾਰੋਬਾਰੀਆਂ ਨੂੰ ਸੰਬੋਧਨ ਕਰਦੇ ਹੋਏ ‘ਜੋਜੋ ਟੈਕਸ’ ਦਾ ਜ਼ਿਕਰ ਕਰਦਿਆਂ ਕਥਿੱਤ ਤੌਰ ’ਤੇ ਜੈਜੀਤ ਸਿੰਘ ਵੱਲ ਨਿਸ਼ਾਨਾ ਸੇਧਿਆ ਸੀ। ਜੈਜੀਤ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਦੋਸ਼ ਲਾਉਂਦਾ ਹੈ ਤੇ ਬਾਅਦ ’ਚ ਮੁਆਫ਼ੀ ਮੰਗ ਲੈਂਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੇਰੀ ਤੇ ਮੇਰੇ ਪਰਿਵਾਰ ਦੀ ਛਵੀ ਨੂੰ ਖ਼ਰਾਬ ਕਰਨ ਲਈ ਸਾਜ਼ਿਸ਼ ਤਹਿਤ ਅਜਿਹੇ ਦੋਸ਼ ਲਾਏ ਹਨ।

Leave a Reply

Your email address will not be published. Required fields are marked *