ਰੇਲਵੇ ਨੇ ਮਜ਼ਦੂਰ ਲਈ ਛੇ ਸਪੈਸ਼ਲ ਟਰੇਨਾਂ ਚਲਾਈਆਂ

ਨਵੀਂ ਦਿੱਲੀ : ਰੇਲਵੇ ਨੇ ਕਿਹਾ ਹੈ ਕਿ ਵੱਖ ਵੱਖ ਥਾਵਾਂ ‘ਤੇ ਫਸੇ ਪਰਵਾਸੀ ਮਜ਼ਦੂਰਾਂ, ਸ਼ਰਧਾਲੂਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ ਘਰ ਵਾਪਸੀ ਲਈ ਸ਼ੁਕਰਵਾਰ ਨੂੰ ਮਜ਼ਦੂਰ ਦਿਵਸ ਤੋਂ ਮਜ਼ਦੂਰ ਸਪੈਸ਼ਲ ਟਰੇਨਾਂ ਚਲਾਈਆਂ ਜਾਣਗੀਆਂ। ਪਹਿਲੀ ਅਜਿਹੀ ਟਰੇਨ ਸ਼ੁਕਰਵਾਰ ਸਵੇਰੇ 4.50 ਵਜੇ ਹੈਦਰਾਬਾਦ ਤੋਂ ਝਾਰਖੰਡ ਲਈ ਰਵਾਨਾ ਹੋਈ ਜਿਸ ਵਿਚ 1200 ਯਾਤਰੀ ਹਨ। ਰੇਲਵੇ ਨੇ ਛੇ ਸਪੈਸ਼ਲ ਮਜ਼ਦੂਰ ਟਰੇਨਾਂ ਚਲਾਈਆਂ ਹਨ।
ਇਨ੍ਹਾਂ ਵਿਚ ਲਿੰਗਮਪੱਲੀ ਤੋਂ ਹਟੀਆ, ਨਾਸਿਕ ਤੋਂ ਲਖਨਊ, ਅਲੁਵਾ ਤੋਂ ਭੁਵਨੇਸ਼ਵਰ, ਨਾਸਿਕ ਤੋਂ ਭੋਪਾਲ, ਜੈਪੁਰ ਤੋਂ ਘਟਨਾ ਅਤੇ ਕੋਟਾ ਤੋਂ ਹਟੀਆ ਵਿਚਾਲੇ ਚੱਲਣ ਵਾਲੀਆਂ ਟਰੇਨਾਂ ਸ਼ਾਮਲ ਹਨ। ਰੇਲਵੇ ਮੁਤਾਬਕ ਇਹ ਵਿਸ਼ੇਸ਼ ਗੱਡੀਆਂ ਦੋ ਥਾਵਾਂ ਵਿਚਾਲੇ ਅਤੇ ਦੋਹਾਂ ਰਾਜ ਸਰਕਾਰਾਂ ਦੀ ਬੇਨਤੀ ‘ਤੇ ਚਲਣਗੀਆਂ ਅਤੇ ਇਨ੍ਹਾਂ ਵਿਚ ਫਸੇ ਹੋਏ ਲੋਕਾਂ ਨੂੰ ਭੇਜਣ ਤੇ ਪਹੁੰਚਾਣ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।