ਚੰਨੀ-ਸਿੱਧੂ ਪਹੁੰਚੇ ਕੇਦਾਰਨਾਥ, ਹੁਣ ਰਵਨੀਤ ਬਿੱਟੂ ਨੇ ਕਸਿਆ ਤੰਜ਼-ਇਹ ਏਕਾ ਪੰਜਾਬ ’ਚ ਕਿਉਂ ਨਹੀਂ?

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਮਚੀ ਕਲ੍ਹਾ ਦਰਮਿਆਨ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ, ਨਵਜੋਤ ਸਿੱਧੂ, ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਪਹੁੰਚੇ। ਪੰਜਾਬ ਕਾਂਗਰਸ ਦੇ ਲੀਡਰਾਂ ਦੇ ਇਸ ਦੌਰੇ ਨੂੰ ਚੰਨੀ ਅਤੇ ਨਵਜੋਤ ਸਿੱਧੂ ਵਿਚਾਲੇ ਸੁਲ੍ਹਾ ਲਈ ਵਰਤੇ ਗਏ ਕਦਮ ਵਜੋਂ ਵੀ ਦੇਖਿਆ ਜਾ ਰਿਹਾ ਹੈ। ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਸਿੱਧੂ ਅਤੇ ਚੰਨੀ ਵਿਚਾਲੇ ਤਲਖੀ ਨਜ਼ਰ ਆ ਰਹੀ ਸੀ। ਕੈਪਟਨ ਸਰਕਾਰ ਵਾਂਗ ਸਿੱਧੂ ਚੰਨੀ ਸਰਕਾਰ ਨੂੰ ਵੀ ਜਨਤਕ ਤੌਰ ’ਤੇ ਘੇਰ ਰਹੇ ਸਨ।
ਇਸ ਦਰਮਿਆਨ ਮੰਗਲਵਾਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਉਤਰਾਖੰਡ ਲਈ ਰਵਾਨਾ ਹੋਏ।ਇਥੇ ਪਹੁੰਚਣ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਚੰਨੀ ਨਾਲ ਮਹਾਕਾਲ ਤੋਂ ਅਸ਼ੀਰਵਾਦ ਲੈਣ ਜਾ ਰਿਹਾ ਹਾਂ। ਮੈਂ ਇਹ ਅਸ਼ੀਰਵਾਦ ਮੰਗਾਂਗਾ ਕਿ ਪੰਜਾਬ ਦੇ ਭਲੇ ਨਾਲ ਸਾਡਾ ਵੀ ਭਲਾ ਹੋਵੇ। ਪੰਜਾਬ ਵਿਚ ਭਾਈਚਾਰਾ ਬਣਿਆ ਰਿਹਾ। ਇਸ ਤੋਂ ਬਾਅਦ ਉਹ ਕੇਦਾਰਨਾਥ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਨਾਲ ਵੀ ਮੁਲਾਕਾਤ ਕੀਤੀ।
ਰਵਨੀਤ ਬਿੱਟੂ ਵੱਲੋਂ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ, ਹਰੀਸ਼ ਚੌਧਰੀ ਅਤੇ ਕੇ. ਐੱਸ. ਰਾਣਾ ਦੀ ਤਸਵੀਰ ਟਵਿੱਟਰ ‘ਤੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਕਾਂਗਰਸ ਦੇ ਇਹ ਚਿਹਰੇ ਉੱਤਰਾਖੰਡ ਵਿਖੇ ਇਕੱਠੇ ਦਿਖਾਈ ਦੇ ਰਹੇ ਹਨ ਪਰ ਪੰਜਾਬ ’ਚ ਇਹ ‘ਏਕਾ’ ਦਿਖਾਈ ਿਕਉਂ ਨਹੀਂ ਦਿੰਦਾ।

Leave a Reply

Your email address will not be published. Required fields are marked *