ਝੁੱਗੀ ਝੌਂਪੜੀ ਵਾਲਿਆਂ ਨੂੰ ਸੌਂਪ ਦਿੱਤੇ ਮਾਲਕਾਨਾ ਹੱਕ!

ਅੰਮ੍ਰਿਤਸਰ: ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਪੰਜਾਬ ਸਰਕਾਰ ਦੀ ਬਸੇਰਾ ਯੋਜਨਾ ਅਧੀਨ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀ ਵਾਰਡ ਨੰ: 71 ਝਬਾਲ ਰੋਡ ਦੇ ਏਕਤਾ ਨਗਰ ਵਿਖੇ 32 ਝੁੱਗੀ ਝੌਪੜੀਆਂ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਨੂੰ ਸੌਂਪੀ ਗਈ ਜਮੀਨ ਦੇ ਮਾਲਕਾਨਾ ਹੱਕ ਦੇ ਸਰਟੀਫਿਕੇਟ ਦਿੱਤੇ।
ਉੱਪ ਮੁੱਖ ਮੰਤਰੀ ਸ੍ਰੀ ਸੋਨੀ ਨੇ ਦੱਸਿਆ ਕਿ ਬਸੇਰਾ ਸਕੀਮ ਦਾ ਮੁੱਖ ਮੰਤਵ ਪੰਜਾਬ ਨੂੰ ਸਲੱਮ ਤੋਂ ਮੁਕਤ ਕਰਨਾ ਹੈ ਅਤੇ ਸਲੱਮ ਨਾਗਰਿਕਾਂ ਨੁੰ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਲਕਾਨਾ ਹੱਕ ਸਰਟੀਫਿਕੇਟ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਮੰਨਣਯੋਗ ਹੋਵੇਗਾ ਅਤੇ ਲਾਭਪਾਤਰੀ ਕਿਸੇ ਵਿੱਤੀ ਸੰਸਥਾ ਪਾਸੋਂ ਘਰ ਕਰਜਾ ਲੈਣ ਦੇ ਮੰਤਵ ਨਾਲ ਇਸ ਨੂੰ ਗਿਰਵੀ ਵੀ ਰੱਖ ਸਕਣਗੇ।

Leave a Reply

Your email address will not be published. Required fields are marked *