ਬੇਅਦਬੀ ਦੀ ਜਾਂਚ ਲਈ ਬਣਾਈ ਸਿੱਟ ’ਚ ਬਦਲਾਅ

ਚੰਡੀਗੜ੍ਹ : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ: ਇਕਬਾਲ ਪ੍ਰੀਤ ਸਿੰਘ ਸਹੋਤਾ ਨੇ 2015 ਦੇ ਬੇਅਦਬੀ ਮਾਮਲਿਆਂ ਨਾਲ ਸੰਬੰਧਤ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ (ਐਸਆਈਟੀ) ਦਾ ਪੁਨਰਗਠਨ ਕੀਤਾ ਹੈ। ਇਸ ਐਸਆਟੀ ਦੀ ਅਗਵਾਈ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਹੀ ਕਰਦੇ ਰਹਿਣਗੇ। ਇਸ ਟੀਮ ਦੇ ਦੋ ਮੈਬਰਾਂ ਨੂੰ ਲਾਂਭੇ ਕਰ ਦਿੱਤਾ ਗਿਆ ਹੈ ਜਦਕਿ ਬਟਾਲਾ ਦੇ ਐਸ.ਐਸ.ਪੀ.ਸ: ਮੁਖ਼ਵਿੰਦਰ ਸਿੰਘ ਭੁੱਲਰ ਨੂੰ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭੁੱਲਰ ਤੋਂ ਇਲਾਵਾ ਡੀ.ਐਸਪੀ ਲਖ਼ਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਨੂੰ ਇਸ ਐਸਆਈਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਹੜੇ ਦੋ ਅਧਿਕਾਰੀ ਲਾਂਭੇ ਕੀਤੇ ਗਏ ਹਨ ਉਨ੍ਹਾਂ ’ਚ ਏਆਈਜੀ ਕਾਊਂਟਰ ਇੰਟੈਲੀਜੈਂਸ ਰਜਿੰਦਰ ਸਿੰਘ ਸੋਹਲ ਤੇ ਪੀਏਪੀ ਦੀ 27ਵੀਂ ਬਟਾਲੀਅਨ ਦੇ ਕਮਾਂਡੈਂਟ ਉਪਿੰਦਰਜੀਤ ਸਿੰਘ ਘੁੰਮਣ ਸ਼ਾਮਲ ਹਨ। ਯਾਦ ਰਹੇ ਕਿ ਸ: ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਬਾਜਾਖ਼ਾਨਾ ਥਾਣੇ ਵਿੱਚ ਦਰਜ ਤਿੰਨ ਐਫ.ਆਈ.ਆਰ. ਦੀ ਜਾਂਚ ਕਰ ਰਹੀ ਹੈ। ਪਹਿਲਾ ਕੇਸ ਪਹਿਲੀ ਜੂਨ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੁਰਜ ਜਵਾਹਰ ਸਿੰਘ ਵਾਲਾ, ਨੇੜੇ ਕੋਟਕਪੂਰ, ਜ਼ਿਲ੍ਹਾ ਫ਼ਰੀਦਕੋਟ ਦੇ ਗੁਰਦੁਆਰੇ ਤੋਂ ਚੋਰੀ ਹੋਣ ਨਾਲ ਸੰਬੰਧਤ ਹੈ। ਦੂਜਾ ਕੇਸ ਬਰਗਾੜੀ ਵਿੱਚ 25 ਸਤੰਬਰ, 2015 ਨੂੰ ਇਸ ਸੰਬੰਧੀ ਇਤਰਾਜ਼ਯੋਗ ਅਤੇ ਧਮਕੀ ਭਰਪੂਰ ਪੋਸਟਰ ਲਗਾਏ ਜਾਣ ਨਾਲ ਸੰਬੰਧਤ ਹੈ ਜਦਕਿ ਤੀਜਾ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ ਹੈ ਜੋ 12 ਅਕਤੂਬਰ, 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਨੇੜੇ ਗੁਰੂ ਗ੍ਰੰਥ ਸਾਹਿਬ ਦੇ ਫ਼ਾੜੇ ਹੋਏ ਅੰਗ ਖ਼ਿਲੇਰ ਕੇ ਬੇਅਦਬੀ ਕੀਤੇ ਜਾਣਨਾਲ ਸੰਬੰਧਤ ਹੈ।

Leave a Reply

Your email address will not be published. Required fields are marked *