ਜੰਮੂ ਕਸ਼ਮੀਰ ਵਾਲਾ ‘ਟੈਰਰ ਮਾਨੀਟਰਿੰਗ ਗਰੁੱਪ’ ਪੰਜਾਬ ’ਚ ਵੀ ਹੋਵੇਗਾ ਐਕਟਿਵ

ਨਵੀਂ ਦਿੱਲੀ: ਜੰਮੂ ਕਸ਼ਮੀਰ ਵਿੱਚ ਕਥਿੱਤ ਅੱਤਵਾਦ ਨੂੰ ਠਲ੍ਹ ਪਾਉਣ ਲਈ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ‘ਟੈਰਰ ਮਾਨੀਟਰਿੰਗ ਗਰੁੱਪ’ ਹੁਣ ਵਾਦੀ ਤੋਂ ਬਾਹਰ ਵੀ ਕੰਮ ਕਰੇਗਾ। ਇਸ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਰੁੱਪ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਸੂਬੇ ਪੰਜਾਬ ਵਿੱਚ ਵੀ ‘ਐਕਟਿਵ’ ਹੋਵੇਗਾ ਅਤੇ ਪੰਜਾਬ ਦੀ ਪੁਲਿਸ ਦੇ ਨਾਲ ਮਿਲ ਕੇ ਅੱਤਵਾਦ ਰੋਕੂ ਕਾਰਵਾਈਆਂ ਨੂੰ ਠਲ੍ਹਣ ਲਈ ਐਕਸ਼ਨ ਕਰੇਗਾ।
ਸੁਰੱਖ਼ਿਆ ਫ਼ੋਰਸਾਂ ਦੇ ਸੂਤਰਾਂ ਦੇ ਹਵਾਲੇ ਨਾਲ ਤਾਜ਼ਾ ਖ਼ਬਰ ਇਹ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਅਤੇ ਰਾਜ ਪੁਲਿਸ ਵੱਲੋਂ ਕੀਤੀਆਂ ਤਾਜ਼ਾਂ ਜਾਂਚਾਂ ਅਨੁਸਾਰ ਜੰਮੂ ਕਸ਼ਮੀਰ ਵਿੱਚ ਅੱਤਵਾਦ ਦੇ ਨੈਟਵਰਕ ਨੂੰ ਹਥਿਆਰ ਅਤੇ ਫੰਡ ਪੰਜਾਬ ਦੇ ਬਾਰਡਰ ਰੂਟ ਰਾਹੀਂ ਮੁਹੱਈਆ ਕਰਵਾਏ ਜਾ ਰਹੇ ਹਨ।